Showing posts with label ਲੇਖ. Show all posts
Showing posts with label ਲੇਖ. Show all posts

Sunday, 9 March 2014

Khushamand - An Art (ਖੁਸ਼ਾਮਦ - ਇਕ ਕਲਾ)

March 09, 2014 Posted by Knowledge Bite , , No comments
ਖੁਸ਼ਾਮਦ ਇਕ ਕਲਾ ਹੈ। ਹਰ ਇਕ ਆਦਮੀ ਕਾਮਯਾਬ ਖੁਸ਼ਾਮਦੀ ਨਹੀਂ ਬਣ ਸਕਦਾ। ਇਕ ਮਾਹਰ ਖੁਸ਼ਾਮਦ, ਕਿਸ ਤਰ੍ਹਾਂ ਤੇ ਕਦੋਂ ਕਰਨੀ ਹੈ। ਤੁਹਾਡੀਆਂ ਨਂਜ਼ਰਾਂ ਵਿਚ ਖੁਸ਼ਾਮਦੀ ਭਾਵੇਂ 'ਕਮੀਨਾ' ਤੇ 'ਗਿਰਿਆ ਹੋਇਆ' ਹੁੰਦਾ ਹੈ, ਪਰ ਉਸ ਨੂੰ ਇਸ ਦਾ ਕਾਫੀ ਸੰਸਾਰਕ ਤੇ ਪਦਾਰਥਕ ਲਾਭ ਹੁੰਦਾ ਹੈ। ਉਂਝ ਮੈਨੂੰ ਕਦੇ ਅਜਿਹਾ ਆਦਮੀ ਨਹੀਂ ਮਿਲਿਆ, ਜਿਸ ਦਾ ਕਦੇ ਖੁਸ਼ਾਮਦੀ ਨਾਲ ਵਾਹ ਨਾਂ ਪਿਆ ਹੋਵੇ ਤੇ ਉਸ ਨੇ ਖੁਸ਼ਾਮਦ ਦਾ ਸੁਆਦ ਨਾ ਚੱਖਿਆ ਹੋਵੇ। ਖੁਸ਼ਾਮਦ ਕਰਨ ਦੇ ਸੈਂਕੜੇ ਤਰੀਕੇ ਹਨ, ਪਰ ਇਸ ਦਾ ਪਹਿਲਾ ਸਬਕ ਤੁਸੀਂ ਉਸ ਲੂੰਬੜੀ ਤੋਂ ਲੈ ਸਕਦੇ ਹੋ, ਜਿਸ ਨੇ ਕਾਂ ਤੋਂ ਪਨੀਰ ਦਾ ਟੁਕੜਾ ਖੋਹਣ ਲਈ ਉਸ ਦੇ ਬੋਲ ਨੂੰ ਤਾਨਸੈਨ ਤੋਂ ਵੀ ਸੁਰੀਲਾ ਕਹਿ ਕੇ ਗਾਣਾ ਸੁਣਾਉਣ ਲਈ ਕਿਹਾ ਸੀ। ਜੇਕਰ ਕਿਸੇ ਨੂੰ ਤੁਸੀਂ ਇਹ ਕਹਿ ਦੇਵੋ ਕਿ ਉਹ ਕਿਸੇ ਵੀ ਖੁਸ਼ਾਮਦ ਵਿਚ ਨਹੀਂ ਆਉਂਦਾ, ਤਾਂ ਇਹਨਾਂ ਸ਼ਬਦਾਂ ਨਾਲ ਹੀ ਉਹ ਫੁੱਲ ਜਾਂਦਾ ਹੈ। ਇਹ ਵੀ ਖੁਸ਼ਾਮਦ ਹੀ ਹੈ। ਇਕ ਦੁਕਾਨਦਾਰ ਤੁਹਾਡੀ ਚੋਣ ਤੇ ਰੁਚੀ ਦੀ ਪ੍ਰਸੰਸਾ ਕਰਕੇ ਤੁਹਾਡੀ ਖੁਸ਼ਾਮਦ ਕਰਦਾ ਹੈ ਤੁਹਾਥੋਂ ਪੈਸੇ ਬਟੋਰਦਾ ਹੈ। ਕਈ ਲੋਕ ਰਾਜਿਆਂ ਦੇ ਰਹਿਣ_ਸਹਿਣ ਤੇ ਪਰਿਵਾਰ ਦੇ ਮੈਂਬਰਾਂ ਦੀ ਪ੍ਰਸੰਸਾ ਕਰਕੇ ਖੁਸ਼ਾਮਦ ਕਰਦੇ ਹਨ ਤੇ ਆਪਣੇ ਕੰਮ ਕੱਢਦੇ ਹਨ। ਜਿਹੜੇ ਲੋਕ ਖੁਸ਼ਾਮਦ ਦੀ ਕਲਾ ਦੀ ਯੋਗਤਾ ਨਾਲ ਵਰਤੋਂ ਕਰਦੇ ਹਨ, ਉਹ ਕਦੇ ਭੁੱਖੇ ਨਹੀਂ ਮਰਦੇ। ਖੁਸ਼ਾਮਦ ਕਰਨ ਵਾਲੇ ਦੀ ਹਰ ਮੈਦਾਨ ਵਿਚ ਫ਼ਤਹਿ ਹੁੰਦੀ ਹੈ, ਜਦੋਂ ਕਿ ਅਸਲੀ ਯੋਗਤਾ ਵਾਲੇ ਬੰਦੇ ਉਂਗਲਾਂ ਟੁੱਕਦੇ ਰਹਿ ਜਾਂਦੇ ਹਨ। ਇਸ ਕਰਕੇ ਸਾਨੂੰ ਸਭ ਨੂੰ ਖੁਸ਼ਾਮਦ ਦੀ ਕਲਾ ਸਿੱਖਣੀ ਚਾਹੀਦੀ ਹੈ। ਆਪਣੇ ਬੱਚਿਆਂ ਨੂੰ ਸਿਖਾਉਣੀ ਚਾਹੀਦੀ ਹੈ। ਮੈਂ ਤਾਂ ਇੱਥੋਂ ਤਕ ਕਹਾਂਗਾ ਕਿ ਵਰਤਮਾਨ ਜ਼ਿੰਦਗੀ ਵਿਚ ਪੈਰ-ਪੈਰ ਤੇ ਕੰਮ ਆਉਣ ਵਾਲੀ ਇਸ ਕਲਾ ਵਿਚੋਂ ਨਿਪੁੰਨਤਾ ਪ੍ਰਾਪਤ ਕਰਨ ਲਈ ਬੋਰਡਾਂ ਤੇ ਯੂਨੀਵਰਸਿਟਿਆਂ ਵਲੋਂ ਸਕੂਲਾਂ ਕਾਲਜਾਂ ਵਿਚ ਇਸ ਸੰਬੰਧੀ ਕੋਰਸ ਸ਼ੁਰੂ ਕਰਨੇ ਚਾਹੀਦੇ ਹਨ।

More Related Articles

Read More Articles:

Sunday, 2 March 2014

ਅਪਾਹਜ ਅਤੇ ਸਮਾਜ

March 02, 2014 Posted by Knowledge Bite , , No comments

'ਅਪਾਹਜ' ਉਸ ਵਿਅਕਤੀ ਨੂੰ ਕਹਿੰਦੇ ਹਨ, ਜਿਹੜਾ ਸਮਾਜਿਕ ਪੱਖੋਂ ਅੰਗਹੀਣ ਜਾਂ ਨੇਤਰਹੀਣ ਹੋਵੇ। ਵਿਅਕਤੀ ਦੀ  ਇਹ ਸਥਿਤੀ ਜਮਾਂਦਰੂ ਵੀ ਹੋ ਸਕਦੀ ਹੈ। ਪਿੱਛੋਂ ਕਿਸੇ ਬਿਮਾਰੀ (ਪੋਲੀਓ, ਅਧਰੰਗ, ਟਾਈਫਾਈਡ ਆਦਿ) ਜਾਂ ਦੁਰਘਟਨਾਂ ਕਾਰਨ ਵੀ। ਭਾਵੇਂ ਅੱਜ-ਕਲ੍ਹ ਗਿਆਨ-ਵਿਗਿਆਨ ਵਲੋਂ ਦਿੱਤੀ ਗਈ ਰੌਸ਼ਨੀ ਵਿਚ ਅਪਾਹਜ ਹੋਣ ਦੇ ਕਾਰਨਾਂ 'ਤੇ ਵੀ ਕਾਬੂ ਪਾਇਆ ਜਾ ਸਕਦਾ ਹੈ, ਪਰ ਇਹ ਗੱਲ ਸਪੱਸ਼ਟ ਹੈ ਕਿ ਕੋਈ ਵਿਅਕਤੀ ਜਾਣ-ਬੱਝ ਕੇ ਅਪਾਹਂਜ ਨਹੀਂ ਬਣਦਾ। ਇਹ ਉਸ ਦੇ ਵੱਸ ਤੋਂ ਬਾਹਰ ਪੈਦਾ ਹੋਈ ਸਥਿਤੀ ਹੁੰਦੀ ਹੈ। ਅਪਾਹਜ ਆਪਣੀ ਇਸ ਸਥਿਤੀ ਨੂੰ ਕਿਵੇਂ ਲੈਂਦਾ ਹੈ ਅਤੇ ਸਮਾਜ ਦਾ ਉਸ ਸੰਬੰਧੀ ਕੀ ਵਤੀਰਾ ਹੈ। ਇਹ ਦੋਵੇਂ ਗੱਲਾਂ ਅਪਾਹਜ ਦੀ ਮਾਨਸਿਕ ਸਥਿਤੀ ਤੇ ਕਾਫੀ ਅਸਰ ਪਾਉਂਦੀਆਂ ਹਨ। ਆਮ ਵੇਖਣ ਵਿਚ ਆਇਆ ਹੈ ਕਿ ਬਹੁਤ ਹੀ ਘੱਟ ਲੋਕ ਪੂਰੀ ਤਰ੍ਹਾਂ ਅਪਾਹਜ ਹੁੰਦੇ ਹਨ। ਬਹੁਤ ਸਾਰੇ ਅਪਾਹਜ ਅਜਿਹੇ ਵੀ ਹਨ, ਜਿਹੜੇ ਹੌਂਸਲੇ ਤੇ ਹਿੰਮਤ ਨਾਲ ਅਪਾਹਜ ਦੀ ਬੇਵਸੀ ਉੱਤੇ ਕਾਬੂ ਪਾ ਸਕਦੇ ਹਨ। ਜੇ ਸਮਾਜ ਅਪਾਹਜ ਨੂੰ ਨਫਰਤ , ਤਰਸ ਜਾਂ ਬੇਰੁਖੀ ਨਾਲ ਵੇਖਦਾ ਹੈ, ਤਾਂ ਅਪਾਹਜ ਦੀ ਜਿੰਦਗੀ ਵਧੇਰੇ ਦੁੱਖਦਾਈ ਬਣ ਜਾਂਦੀ ਹੈ। ਇਸ ਤੋਂ ਬਿਨਾਂ ਵਿਅਕਤੀ ਨੂੰ ਦੁਸਰਿਆਂ ਉੱਪਰ ਆਪਣੀ ਨਿਰਭਰਤਾ ਘਟਾਉਣ ਵਿਚ ਵੀ ਕੋਈ ਉਤਸ਼ਾਹ ਨਹੀਂ ਮਿਲਦਾ। ਜੇ ਸਮਾਜ ਅਪਾਹਂਜ ਵਿਅਕਤੀ ਦੀਆਂ ਮੁਸ਼ਕਿਲਾਂ ਨੂੰ ਸਮਝ ਕੇ ਉਸ ਪ੍ਰਤੀ ਪਿਆਰ ਤੇ ਹਮਦਰਦੀ ਵਾਲਾ ਵਤੀਰਾ ਅਪਣਾਵੇ ਅਤੇ ਉਸ ਨੂੰ ਹੀਣਤਾ ਦਾ ਸ਼ਿਕਾਰ ਹੋਣ ਤੋਂ ਬਚਾਈ ਰੱਖੇ, ਤਾਂ ਉਹ (ਅਪਾਹਂਜ) ਕਿਸੇ ਹੋਰ ਆਮ ਮਨੁੱਖ ਨਾਲੋਂ ਕਿਸੇ ਤਰਾਂ ਵੀ ਘੱਟ ਸਾਬਤ ਨਹੀਂ ਹੋਵੇਗਾ। ਅੱਜ ਦੇ ਯੁਗ ਵਿਚ ਨਵੀਨ ਖੋਜ਼ਾਂ ਸਦਕਾਂ ਅਪਾਹਜਾਂ ਦੇ ਲੱਤਾਂ-ਬਾਹਾਂ ਦੇ ਘਾਟੇ ਨੂੰ ਬਣਾਉਂਟੀ ਅੰਗਾਂ ਨਾਲ ਪੂਰਾ ਕੀਤਾ ਜਾ ਸਕਦਾ ਹੈ। ਕਈ ਨੇਤਰਹੀਣਾਂ ਨੂੰ ਵਿਕਸਿਤ ਡਾਕਟਰੀ ਸਹਾਇਤਾ ਨਾਲ ਨੇਤਰ ਦੇਣ ਦੀਆਂ ਸੰਭਾਵਨਾਵਾਂ ਵਧੀਆ ਹਨ। ਲਾਇਲਾਜ਼ ਅਪਾਹਾਜ਼ਾਂ ਦੀ ਸਥਿਤੀ ਵੀ ਬਹੁਤ ਨਿਰਾਸ਼ਾਜਨਕ ਨਹੀਂ ਰਹੀ। ਉਹਨਾਂ ਲਈ ਸਰਕਾਰੀ ਤੇ ਪ੍ਰਾਈਵੇਟ ਸੰਸਥਾਵਾਂ ਵਲੋਂ ਕਈ ਤਰ੍ਹਾਂ ਦੀਆਂ ਪੜ੍ਹਾਈਆਂ ਤੇ ਸਿਖਲਾਈਆਂ ਦੇ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ਤੋਂ ਲਾਭ ਲੈ ਕੇ ਉਹ ਆਰਥਿਕ ਸਵੈ_ਨਿਰਭਰਤਾ ਪ੍ਰਾਪਤ ਕਰ ਸਕਦੇ ਹਨ। ਇਨ੍ਹਾਂ ਸਾਰੀਆਂ ਗੱਲਾਂ ਦੇ ਚੰਗੇ ਨਤੀਜੇ ਨਿਕਲ ਸਕਦੇ ਹਨ, ਜੇ ਸਾਰਾ ਸਮਾਜ ਅਪਾਹਜਾਂ ਨੂੰ ਵਿਸ਼ੇਸ਼ ਸਹੁਲਤਾਂ, ਆਪਣੀ ਜਿੰਮੇਵਾਰੀ ਸਮਝ ਕੇ ਦੇਵੇ। ਸਰਕਾਰ ਉਨ੍ਹਾਂ ਦੀ ਅਵਸਥਾ ਅਨੁਸਾਰ ਉਹਨਾਂ ਲਈ ਕੰਮਾਂ ਤੇ ਕਿੱਤਿਆਂ ਦਾ ਪ੍ਰਬੰਧ ਕਰੇ। ਤਦ ਅਪਾਹਜ ਵਿਅਕਤੀ ਆਤਮ-ਗਿਲਾਨੀ ਦਾ ਸ਼ਿਕਾਰ ਹੋਣ ਤੇ ਆਤਮ-ਘਾਤੀ ਵਹਿਣਾਂ ਵਿਚ ਵਹਿਣ ਨਾਲੋਂ ਪੂਰੇ ਸ੍ਵੈ-ਮਾਣ 'ਤੇ ਸ੍ਵੈ-ਵਿਸ਼ਵਾਸ, ਸ੍ਵੈ-ਨਿਰਭਰ ਹੋ ਕੇ ਇਕ ਕਿਰਿਆਸ਼ੀਲ ਦੇ ਕਮਾਊ ਨਾਗਰਿਕ ਦੇ ਤੌਰ 'ਤੇ ਜੀਵਨ ਗੁਜ਼ਾਰ ਸਕਦਾ ਹੈ।

Monday, 10 February 2014

ਅਰੋਗਤਾ

February 10, 2014 Posted by Knowledge Bite , , 2 comments
ਅਰੋਗਤਾ ਇਕ ਬਹੁਮੁੱਲਾ ਧਨ ਹੈ। ਪੰਜਾਬੀ ਅਖਾਣ 'ਜਾਨ ਨਾਲ ਹੀ ਜਹਾਨ ਹੈ' ਮਨੁੱਖੀ ਜੀਵਨ ਵਿਚ ਅਰੋਗਤਾ ਦੀ ਮਹਾਨਤਾ ਨੂੰ ਭਲੀ-ਭਾਂਤ ਸਪੱਸ਼ਟ ਕਰਦਾ ਹੈ। ਅਰੋਗਤਾ ਤੋਂ ਬਿਨਾਂ ਮਨੂੱਖ ਦਾ ਜੀਵਨ ਸਾਧਾਰਨ ਚਾਲੇ ਨਹੀਂ ਚਲ ਸਕਦਾ। ਰੋਗੀ ਹੋਣ ਦੀ ਹਾਲਤ ਵਿਚ ਉਸ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਦੁੱਖ ਭੋਗਣੇ ਪੈਂਦੇ ਹਨ। ਉਹ ਆਪਣੀਆਂ ਨਿੱਜੀ, ਪਰਿਵਾਰਕ ਤੇ ਸਮਾਜਿਕ ਜਿੰਮੇਵਾਰੀਆਂ ਨੂੰ ਠੀਕ ਤਰ੍ਹਾਂ ਨਹੀਂ ਨਿਭਾ ਸਕਦਾ। ਇਸ ਲਈ ਮਨੁੱਖ ਨੂੰ ਅਰੋਗਤਾ ਦੀ ਜੀਵਨ ਦੇ ਹਰ ਪੜ੍ਹਾ ਤੇ ਲੋੜ ਰਹਿੰਦੀ ਹੈ। ਇਸ ਮੰਤਵ ਦੀ ਪ੍ਰਾਪਤੀ ਲਈ ਮਨੁੱਖ ਨੂੰ ਅਰੋਗਤਾ ਦੇ ਜੀਵਨ ਦੇ ਹਰ ਪੜ੍ਹਾ ਤੇ ਲੋੜ ਰਹਿੰਦੀ ਹੈ। ਇਸ ਮੰਤਵ ਦੀ ਪ੍ਰਾਪਤੀ ਲਈ ਮਨੁੱਖ ਨੂੰ ਅਰੋਗ ਰਹਿਣ ਲਈ ਪੌਸ਼ਟਿਕ ਖੁਰਾਕ ਖਾਣੀ ਚਾਹੀਦੀ ਹੈ ਤੇ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ। ਖੁਰਾਕ ਨੂੰ ਹਂਜ਼ਮ ਕਰਨ ਲਈ ਉਸ ਨੂੰ ਸੈਰ ਤੇ ਕਸਰਤ ਕਰਨੀ ਚਾਹੀਦੀ ਹੈ। ਸ਼ੈਰ ਤੇ ਕਸਰਤ ਕਰਨ ਨਾਲ ਪਾਚਨ ਸ਼ਕਤੀ ਤੇਜ਼ ਹੁੰਦੀ ਹੈ, ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ ਤੇ ਫ਼ੂਨ ਦਾ ਦੌਰ ਤੇਂ ਹੁੰਦਾ ਹੈ। ਇਸ ਮੰਤਵ ਲਈ ਉਸ ਨੂੰ ਖੇਡਾਂ ਵਿਚ ਵੀ ਭਾਗ ਲੈਣਾ ਚਾਹੀਦਾ ਹੈ। ਖੇਡਾਂ ਨਾਲ ਜਿੱਥੇ ਉਸ ਦੇ ਸਰੀਰ ਦੀ ਕਸਰਤ ਹੁੰਦੀ ਹੈ, ਉਥੇ ਉਸ ਦਾ ਦਿਲ ਪਰਚਾਵਾ ਵੀ ਹੁੰਦਾ ਹੈ। ਬਿਮਾਰੀ ਦੀ ਹਾਲਤ ਵਿਚ, ਤਟਫਟ ਸਿਆਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤੇ ਅਟਕਲਪੱਚੂ ਦਵਾਈਆਂ ਤੋਂ ਬਚਣਾ ਚਾਹੀਦਾ ਹੈ। ਇਸ ਸੰਬੰਧੀ ਰੋਗ-ਰੋਕੂ ਟੀਕਿਆਂ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਅਰੋਗਤਾ ਲਈ ਸਾਨੂੰ ਆਪਣੇ ਸਰੀਰ, ਘਰ ਤੇ ਗੁਆਂਢ ਦੀ ਸਗ਼ਾਈ ਦਾ ਪੂਰਾ-ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਕਮਰਿਆਂ ਵਿਚ ਤਾਜ਼ੀ ਹਵਾ ਆਉਣ ਤੇ ਗੰਦੀ ਹਵਾ ਦੇ ਨਿਕਲਣ ਲਈ ਖਿੜਕੀਆਂ ਤੇ ਰੋਸ਼ਨਦਾਨ ਹੋਣੇ ਚਾਹੀਦੇ ਹਨ। ਸਾਨੂੰ ਸਾਫ ਕੱਪੜੇ ਪਹਿਨਣੇ ਚਾਹੀਦੇ ਹਨ। ਖਾਣੇ ਨੂੰ ਮੱਖੀਆਂ ਤੋਂ ਬਚਾਉਣਾ ਚਾਹੀਦਾ ਹੈ। ਮੱਛਰ ਤੋਂ ਬਚਣ ਦਾ ਵੀ ਯੋਗ ਪ੍ਰਬੰਧ ਕਰਨਾ ਚਾਹੀਦਾ ਹੈ। ਰੋਗਾਣੂਆਂ ਨੂੰ ਰੋਕਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਿਕਾਰਾਂ ਤੋਂ ਆਪਣੇ ਮਨ ਨੂੰ ਬਚਾਉਣਾ ਚਾਹੀਦਾ ਹੈ, ਜੋ ਸਾਡੇ ਸਰੀਰ ਵਿਚ ਕਈ ਪ੍ਰਕਾਰ ਦੇ ਵਿਕਾਰ ਤੇ ਰੋਗ ਪੈਦਾ ਕਰਦੇ ਹਨ। ਸਾਨੂੰ ਪ੍ਰਸੰਨਚਿੱਤ ਤੇ ਆਸ਼ਾਵਾਦੀ ਰਹਿਣਾ ਚਾਹੀਦਾ ਹੈ ਤੇ ਗੱਲਾਂ ਮਿਲ ਕੇ ਹੀ ਮਨੁੱਖ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਅਰੋਗ ਰੱਖ ਸਕਦੀਆਂ ਹਨ ਤੇ ਜ਼ਿੰਦਗੀ ਦਾ ਸਹੀ ਅਰਥਾਂ ਵਿਚ ਅਨੰਦ ਲੈ ਸਕਦਾ ਹੈ।

Thursday, 6 February 2014

ਆਸ

February 06, 2014 Posted by Knowledge Bite , No comments
'ਜੀਵੇ ਆਸਾ, ਮਰੇ ਨਿਰਾਸਾ' ਦੀ ਕਹਾਵਤ ਤੋਂ ਪਤਾ ਚਲਦਾ ਹੈ ਕਿ ਜੀਵਨ ਆਸ ਦੇ ਸਹਾਰੇ ਹੀ ਚਲਦਾ ਹੈ। ਆਸ ਦਾ ਅਰਥ ਹੈ-'ਭਵਿਖ ਲਈ ਆਸ਼ਾਵਾਦੀ ਰਹਿਣਾ' ਭਵਿੱਖ ਵਿਚ ਜੋ ਸਮਾਂ ਆਉਣਾ ਹੈ, ਉਸ ਨੂੰ ਸਫਲਤਾ, ਖੁਸ਼ਹਾਲੀ ਤੇ ਉੱਨਤੀ ਦਾ ਚਿੰਨ੍ਹ ਸਵੀਕਾਰ ਕਰਨਾ ਹੀ ਆਸ ਹੈ। ਇਸ ਮਨੁੱਖ ਨੂੰ ਕਿਰਿਆਸ਼ੀਲ ਤੇ ਚੜ੍ਹਦੀ ਕਲਾ ਵਿਚ ਰੱਖਦੀ ਹੈ। ਅਸਲ ਵਿਚ ਇਹ ਜਿਉਂਦੇ ਹੋਣ ਦੀ ਨਿਗਰਾਨੀ ਹੈ। ਕਿਹਾ ਜਾਂਦਾ ਹੈ 'ਜਦ ਤਕ ਆਸ ਤਦ ਤਕ ਆਸ।' ਜਿਊਂਦਾ ਮਨੁੱਖ ਹਮੇਸ਼ਾ ਆਪਣੇ ਭਵਿੱਖ ਸੰਬੰਧੀ ਆਸ਼ਾਵਾਦੀ ਰਹਿੱਦਾ ਹੈ ਤੇ ਇਹ ਵੀ ਉਸ ਦੇ ਜੀਵਨ ਵਿਚ ਖੇੜਾ ਤੇ ਚਾਅ ਪੈਦਾ ਕਰਦੀ ਹੈ। ਆਸ ਨੂੰ ਛੱਡ ਕੇ ਨਿਰਾਸ਼ਤਾ ਦਾ ਪੱਲਾ ਫੜਨ ਵਾਲਾ ਮਨੁੱਖ ਗਿਰਾਵਟ ਤੇ ਆਤਮਘਾਤ ਦੇ ਰਾਹ ਤੁਰਦਾ ਹੈ। ਇਹ ਜੀਵਨ ਤੋਂ ਭਾਂਜਵਾਦੀ ਬਣ ਜਾਣ ਤੇ ਬੁਜ਼ਦਿਲੀ ਦੀ ਨਿਸ਼ਾਨੀ ਹੈ। ਅਜਿਹਾ ਮਨੁੱਖ ਨਾਂ ਆਪਣਾ ਕੁੱਝ ਸੁਆਰਦਾ ਹੈ ਨਾ ਹੀ ਸਮਾਜ ਦਾ। ਮਨੁੱਖੀ ਸਮਾਜ ਤੇ ਸਭਿਆਚਾਰ ਦੀ ਉਸਾਰੀ ਆਪਣੀ ਧੁਨ ਵਿਚ ਪੱਕੇ ਰਹਿ ਕੇ ਕੰਮ ਕਰਨ ਤੇ ਸਫਲਤਾ ਵਿਚ ਦ੍ਰਿੜ੍ਹ ਵਿਸ਼ਵਾਸ ਰੱਖਣ ਵਾਲੇ ਮਨੱਖਾਂ ਨੇ ਹੀ ਕੀਤੀ ਹੈ। ਆਸ਼ਾਵਾਦੀ ਹਿੰਮਤੀ ਤੇ ਉਤਸ਼ਹੀ ਹੁੰਦਾ ਹੈ। ਫਿਰ ਉਹ ਕੀ ਨਹੀਂ ਕਰ ਸਕਦਾ। ਧਨੀ ਰਾਮ ਚਾਤ੍ਰਿਕ ਦੇ ਸ਼ਬਦਾਂ ਵਿਚ 'ਹਿੰਮਤ ਕਰੇ ਮਨੁੱਖ ਜੇ, ਜਾ ਛੋਹੇ ਅਸਮਾਨ' ਅਜਿਹੇ ਮਨੁੱਖ ਹਮੇਸ਼ਾ ਕਿਰਿਆਸ਼ੀਲ ਰਹਿੰਦੇ ਹਨ ਤੇ ਦਿਨ ਰਾਤ ਇਕ ਕਰਕੇ ਆਪਣੇ ਉਦੇਸ਼ਾ ਵੱਲ ਵੱਧਦੇ ਹਨ। ਅਜਿਹੇ ਲੋਕ ਕਰਮ ਯੋਗੀ ਹੁੰਦੇ ਹਨ ਤੇ ਜੀਵਨ ਦੀਆਂ ਔਕੜਾਂ ਤੋਂ ਨਹੀਂ ਘਬਰਾਉਂਦੇ। ਉਹ ਅਸਫਲਤਾ ਦੀ ਮਾਰ ਖਾ ਕੇ ਨਿਰਾਸ਼ ਹੋਏ ਅਤੇ ਕਿਸਮਤ ਨੂੰ ਕੋਸਦੇ ਵਿਅਕਤੀਆਂ ਨੂੰ ਉਤਸ਼ਾਹ ਤੇ ਹੌਂਸਲਾ ਦਿੰਦੇ ਹਨ ਤੇ ਆਸ ਦੀ ਕੰਨੀ ਫੜਾ ਕੇ ਮੁਸ਼ਕਿਲਾਂ ਦੇ ਨਾਲ ਜੂਝਣ ਲਾ ਦਿੰਦੇ ਹਨ। ਫਲਸਰੂਪ ਉਹ ਹਿੰਮਤ ਤੇ ਮਿਹਨਤ ਕਰਦਿਆਂ ਆਸ ਦਾ ਲੜ ਫੜ ਕੇ ਅਸਫਲਤਾਵਾਂ ਦਾ ਮੂੰਹ ਮੋੜ ਕੇ ਸਫਲਤਾ ਦੇ ਫੁੱਲਾਂ ਦੀ ਟੋਕਰੀ ਆਪਣੀ ਝੋਲੀ ਪਾਉਂਦੇ ਹਨ। ਇਸ ਤਰਾਂ ਆਸ ਜੀਵਨ ਨੂੰ ਖ਼ਸ਼ੀ ਤੇ ਆਨੰਦ ਨਾਲ ਭਰਪੂਰ ਕਰਦੀ ਹੈ। ਆਸ ਦੇ ਖ਼ਤਮ ਹੋਣ ਦਾ ਮਤਲਬ ਜੀਵਨ ਦਾ ਅੰਤ ਹੈ, ਮੌਤ ਹੈ। ਇਸ ਕਰਕੇ ਮਨੁੱਖ ਨੂੰ ਕਦੇ ਵੀ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੀਦਾ, ਸਗੋਂ ਆਸਵੰਦ ਰਹਿਣਾ ਚਾਹੀਦਾ ਹੈ। ਇਸ ਵਿਚ ਹੀ ਜੀਵਨ ਦੇ ਵਿਕਾਸ ਦਾ ਡੂੰਘਾ ਭੇਤ ਛਿਪਿਆ ਹੇ।

Tuesday, 4 February 2014

ਮਿੱਤਰਤਾ

February 04, 2014 Posted by Knowledge Bite , , No comments

ਮਨੁੱਖ ਇਕ ਸਮਾਜਿਕ ਜੀਵ ਹੈ। ਉਹ ਇਕੱਲਾ ਨਹੀਂ ਰਹਿ ਸਕਦਾ। ਉਸ ਦਾ ਜੀਵਨ ਦੂਜਿਆਂ ਉੱਪਰ ਨਿਰਭਰ ਕਰਦਾ ਹੈ, ਇਸ ਕਰਕੇ ਉਹ ਜਿੰਦਗੀ ਵਿਚ ਕੁੱਝ ਸੱਜਣਾਂ ਮਿੱਤਰਾਂ ਦੀ ਲੋੜ ਅਨੁਭਵ ਕਰਦਾ ਹੈ, ਜਿਨ੍ਹਾਂ ਨਾਲ ਉਹ ਆਪਣੇ ਦੁੱਖ-ਸੁੱਖ ਵੰਡ ਸਕੇ। ਜਦੋਂ ਅਸੀਂ ਮਿੱਤਰ ਨਾਲ ਖੂਸ਼ੀ ਵੰਡਦੇ ਹਾਂ ਤਾਂ ਉਹ ਦੁਗਣੀ ਹੋ ਜਾਂਦੀ ਹੈ, ਪਰ ਜਦੋਂ ਦੁੱਖ ਨੂੰ ਵੰਡਦੇ ਹਾਂ, ਤਾਂ ਉਹ ਅੱਧਾ ਰਹਿ ਜਾਂਦਾ ਹੈ। ਬੇਕਨ ਦਾ ਕਥਨ ਹੈ ਕਿ ਆਦਮੀ ਇਹ ਕਹਿੰਦਾ ਹੈ ਕਿ ਉਹ ਇਕੱਲਾ ਰਹਿ ਕੇ ਹੀ ਖੂਸ਼ੀ ਅਨੁਭਵ ਕਰ ਸਕਦਾ ਹੈ, ਉਹ ਜਾਂ ਤਾਂ ਜੰਗਲੀ ਜਾਨਵਰ ਹੈ ਜਾਂ ਦੇਵਤਾ। ਅਸਲ ਵਿਚ ਸੱਚੇ ਮਿੱਤਰ ਦੀ ਅਣਹੋਂਦ ਵਿਚ ਆਦਮੀ ਭਰੇ ਮੇਲੇ ਵਿਚ ਵੀ ਇਕੱਲਾ ਮਹਿਸੂਸ ਕਰਦਾ ਹੈ, ਪਰ ਇਸ ਵਿਚ ਵੀ ਕੋਈ ਸੰਦੇਹ ਨਹੀਂ ਕਿ ਸੱਚੇ ਤੇ ਵਫਦਾਰ ਮਿੱਤਰ ਬਹੁਤ ਘੱਟ ਹੁੰਦੇ ਹਨ। ਸੱਚੀ ਮਿੱਤਰਤਾ ਵਿਚ ਦੋ ਰੂਹਾਂ ਦਾ ਪੂਰਾ ਗੰਢ-ਚਿਤਰਾਵਾ ਹੁੰਦਾ ਹੈ। ਸੱਚੇ ਮਿੱਤਰਾਂ ਵਿਚਕਾਰ ਕੋਈ ਲੁਕਾ-ਛਿਪਾ, ਭਰਮ-ਭੁਲੇਖਾ ਜਾਂ ਅਵਿਸ਼ਵਾਸ਼ ਨਹੀਂ ਹੁੰਦਾ। ਜਦ ਦੋ ਰਲਦੇ-ਮਿਲਦੇ ਵਿਚਾਰਾਂ, ਸੁਭਾਵਾਂ ਤੇ ਰੁਚੀਆਂ ਤੇ ਵਿਅਕਤੀ ਮਿਲਦੇ ਹਨ, ਤਾਂ ਉਹਨਾਂ ਵਿਚ ਮਿੱਤਰਤਾ ਦੀ ਗੰਢ ਪੈ ਜਾਂਦੀ ਹੈ। ਅਮੀਰੀ, ਗਰੀਬੀ ਤੇ ਸਮਾਜਿਕ ਪੱਧਰ ਸੱਚੇ ਮਿੱਤਰ ਦੀ ਮਿੱਤਰਤਾ ਨੂੰ ਤੋੜ ਨਹੀਂ ਸਕਦੇ। ਉਹਨਾਂ ਦੀ ਸਥਿਤੀ ਕ੍ਰਿਸ਼ਨ-ਸੁਦਾਮੇ ਦੀ ਦੋਸਤੀ ਵਰਗੀ ਹੁੰਦੀ ਹੈ। ਮਿੱਤਰਤਾ ਦਾ ਆਧਾਰ ਸਵਾਰਥ ਨਹੀਂ ਹੁੰਦਾ, ਸਗੋਂ ਦੁੱਖ-ਸੁੱਖ, ਵਿਚਾਰਾਂ ਤੇ ਭਾਵਾਂ ਦੀ ਸਾਂਝ ਹੁੰਦੀ ਹੈ। ਮਿੱਤਰਤਾ ਸਾਡੇ ਦੁੱਖ ਨੂੰ ਘਟਾਉਣ, ਸਾਰੀਆਂ ਉਲਝਣਾਂ, ਭੁਲੇਖਿਆਂ, ਵਿਚਾਰਾਂ ਦੀ ਅਸਥਿਰਤਾ ਨੂੰ ਦੂਰ ਕਰਨ, ਕਈ ਪ੍ਰਕਾਰ ਦੇ ਸਮਾਝਿਕ ਕੰਮਾਂ-ਕਾਰਾਂ ਤੇ ਯੋਜਨਾਵਾਂ ਨੂੰ ਨੇਪਰੇ ਚੜ੍ਹਾਉਣ ਵਿਚ ਸਹਾਇਕ ਸਿੱਧ ਹੁੰਦੀ ਹੈ। ਇਸ ਪ੍ਰਕਾਰ ਸੱਚਾ ਮਿੱਤਰ ਸਦੀਵੀ ਪ੍ਰਸੰਨਤਾ ਤੇ ਪ੍ਰੇਰਨਾ ਦਾ ਸੋਮਾ ਹੁੰਦਾ ਹੈ, ਪਰ ਅਜਿਹਾ ਮਿੱਤਰ ਮਿਲਦਾ ਬਹੁਤ ਔਖਾ ਹੈ, ਇਸੇ ਕਰਕੇ ਫਰੀਦ ਜੀ ਨੇ ਕਿਹਾ ਹੈ.
ਫਰੀਦਾ ਗਲੀਂ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹੀ।
ਧੁਖਾਂ ਜਿਉਂ ਮਾਲੀਂਹ ਕਾਰਣ ਤਿੰਨਾ ਮਾ ਪਿਰੀ।