ਅਰੋਗਤਾ ਇਕ ਬਹੁਮੁੱਲਾ ਧਨ ਹੈ। ਪੰਜਾਬੀ ਅਖਾਣ 'ਜਾਨ ਨਾਲ ਹੀ ਜਹਾਨ ਹੈ' ਮਨੁੱਖੀ ਜੀਵਨ ਵਿਚ ਅਰੋਗਤਾ ਦੀ ਮਹਾਨਤਾ ਨੂੰ ਭਲੀ-ਭਾਂਤ ਸਪੱਸ਼ਟ ਕਰਦਾ ਹੈ। ਅਰੋਗਤਾ ਤੋਂ ਬਿਨਾਂ ਮਨੂੱਖ ਦਾ ਜੀਵਨ ਸਾਧਾਰਨ ਚਾਲੇ ਨਹੀਂ ਚਲ ਸਕਦਾ। ਰੋਗੀ ਹੋਣ ਦੀ ਹਾਲਤ ਵਿਚ ਉਸ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਦੁੱਖ ਭੋਗਣੇ ਪੈਂਦੇ ਹਨ। ਉਹ ਆਪਣੀਆਂ ਨਿੱਜੀ, ਪਰਿਵਾਰਕ ਤੇ ਸਮਾਜਿਕ ਜਿੰਮੇਵਾਰੀਆਂ ਨੂੰ ਠੀਕ ਤਰ੍ਹਾਂ ਨਹੀਂ ਨਿਭਾ ਸਕਦਾ। ਇਸ ਲਈ ਮਨੁੱਖ ਨੂੰ ਅਰੋਗਤਾ ਦੀ ਜੀਵਨ ਦੇ ਹਰ ਪੜ੍ਹਾ ਤੇ ਲੋੜ ਰਹਿੰਦੀ ਹੈ। ਇਸ ਮੰਤਵ ਦੀ ਪ੍ਰਾਪਤੀ ਲਈ ਮਨੁੱਖ ਨੂੰ ਅਰੋਗਤਾ ਦੇ ਜੀਵਨ ਦੇ ਹਰ ਪੜ੍ਹਾ ਤੇ ਲੋੜ ਰਹਿੰਦੀ ਹੈ। ਇਸ ਮੰਤਵ ਦੀ ਪ੍ਰਾਪਤੀ ਲਈ ਮਨੁੱਖ ਨੂੰ ਅਰੋਗ ਰਹਿਣ ਲਈ ਪੌਸ਼ਟਿਕ ਖੁਰਾਕ ਖਾਣੀ ਚਾਹੀਦੀ ਹੈ ਤੇ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ। ਖੁਰਾਕ ਨੂੰ ਹਂਜ਼ਮ ਕਰਨ ਲਈ ਉਸ ਨੂੰ ਸੈਰ ਤੇ ਕਸਰਤ ਕਰਨੀ ਚਾਹੀਦੀ ਹੈ। ਸ਼ੈਰ ਤੇ ਕਸਰਤ ਕਰਨ ਨਾਲ ਪਾਚਨ ਸ਼ਕਤੀ ਤੇਜ਼ ਹੁੰਦੀ ਹੈ, ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ ਤੇ ਫ਼ੂਨ ਦਾ ਦੌਰ ਤੇਂ ਹੁੰਦਾ ਹੈ। ਇਸ ਮੰਤਵ ਲਈ ਉਸ ਨੂੰ ਖੇਡਾਂ ਵਿਚ ਵੀ ਭਾਗ ਲੈਣਾ ਚਾਹੀਦਾ ਹੈ। ਖੇਡਾਂ ਨਾਲ ਜਿੱਥੇ ਉਸ ਦੇ ਸਰੀਰ ਦੀ ਕਸਰਤ ਹੁੰਦੀ ਹੈ, ਉਥੇ ਉਸ ਦਾ ਦਿਲ ਪਰਚਾਵਾ ਵੀ ਹੁੰਦਾ ਹੈ। ਬਿਮਾਰੀ ਦੀ ਹਾਲਤ ਵਿਚ, ਤਟਫਟ ਸਿਆਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤੇ ਅਟਕਲਪੱਚੂ ਦਵਾਈਆਂ ਤੋਂ ਬਚਣਾ ਚਾਹੀਦਾ ਹੈ। ਇਸ ਸੰਬੰਧੀ ਰੋਗ-ਰੋਕੂ ਟੀਕਿਆਂ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਅਰੋਗਤਾ ਲਈ ਸਾਨੂੰ ਆਪਣੇ ਸਰੀਰ, ਘਰ ਤੇ ਗੁਆਂਢ ਦੀ ਸਗ਼ਾਈ ਦਾ ਪੂਰਾ-ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਕਮਰਿਆਂ ਵਿਚ ਤਾਜ਼ੀ ਹਵਾ ਆਉਣ ਤੇ ਗੰਦੀ ਹਵਾ ਦੇ ਨਿਕਲਣ ਲਈ ਖਿੜਕੀਆਂ ਤੇ ਰੋਸ਼ਨਦਾਨ ਹੋਣੇ ਚਾਹੀਦੇ ਹਨ। ਸਾਨੂੰ ਸਾਫ ਕੱਪੜੇ ਪਹਿਨਣੇ ਚਾਹੀਦੇ ਹਨ। ਖਾਣੇ ਨੂੰ ਮੱਖੀਆਂ ਤੋਂ ਬਚਾਉਣਾ ਚਾਹੀਦਾ ਹੈ। ਮੱਛਰ ਤੋਂ ਬਚਣ ਦਾ ਵੀ ਯੋਗ ਪ੍ਰਬੰਧ ਕਰਨਾ ਚਾਹੀਦਾ ਹੈ। ਰੋਗਾਣੂਆਂ ਨੂੰ ਰੋਕਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਿਕਾਰਾਂ ਤੋਂ ਆਪਣੇ ਮਨ ਨੂੰ ਬਚਾਉਣਾ ਚਾਹੀਦਾ ਹੈ, ਜੋ ਸਾਡੇ ਸਰੀਰ ਵਿਚ ਕਈ ਪ੍ਰਕਾਰ ਦੇ ਵਿਕਾਰ ਤੇ ਰੋਗ ਪੈਦਾ ਕਰਦੇ ਹਨ। ਸਾਨੂੰ ਪ੍ਰਸੰਨਚਿੱਤ ਤੇ ਆਸ਼ਾਵਾਦੀ ਰਹਿਣਾ ਚਾਹੀਦਾ ਹੈ ਤੇ ਗੱਲਾਂ ਮਿਲ ਕੇ ਹੀ ਮਨੁੱਖ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਅਰੋਗ ਰੱਖ ਸਕਦੀਆਂ ਹਨ ਤੇ ਜ਼ਿੰਦਗੀ ਦਾ ਸਹੀ ਅਰਥਾਂ ਵਿਚ ਅਨੰਦ ਲੈ ਸਕਦਾ ਹੈ।
Nice essay
ReplyDeletethanks
Delete