Sunday, 9 March 2014

Khushamand - An Art (ਖੁਸ਼ਾਮਦ - ਇਕ ਕਲਾ)

March 09, 2014 Posted by Knowledge Bite , , No comments
ਖੁਸ਼ਾਮਦ ਇਕ ਕਲਾ ਹੈ। ਹਰ ਇਕ ਆਦਮੀ ਕਾਮਯਾਬ ਖੁਸ਼ਾਮਦੀ ਨਹੀਂ ਬਣ ਸਕਦਾ। ਇਕ ਮਾਹਰ ਖੁਸ਼ਾਮਦ, ਕਿਸ ਤਰ੍ਹਾਂ ਤੇ ਕਦੋਂ ਕਰਨੀ ਹੈ। ਤੁਹਾਡੀਆਂ ਨਂਜ਼ਰਾਂ ਵਿਚ ਖੁਸ਼ਾਮਦੀ ਭਾਵੇਂ 'ਕਮੀਨਾ' ਤੇ 'ਗਿਰਿਆ ਹੋਇਆ' ਹੁੰਦਾ ਹੈ, ਪਰ ਉਸ ਨੂੰ ਇਸ ਦਾ ਕਾਫੀ ਸੰਸਾਰਕ ਤੇ ਪਦਾਰਥਕ ਲਾਭ ਹੁੰਦਾ ਹੈ। ਉਂਝ ਮੈਨੂੰ ਕਦੇ ਅਜਿਹਾ ਆਦਮੀ ਨਹੀਂ ਮਿਲਿਆ, ਜਿਸ ਦਾ ਕਦੇ ਖੁਸ਼ਾਮਦੀ ਨਾਲ ਵਾਹ ਨਾਂ ਪਿਆ ਹੋਵੇ ਤੇ ਉਸ ਨੇ ਖੁਸ਼ਾਮਦ ਦਾ ਸੁਆਦ ਨਾ ਚੱਖਿਆ ਹੋਵੇ। ਖੁਸ਼ਾਮਦ ਕਰਨ ਦੇ ਸੈਂਕੜੇ ਤਰੀਕੇ ਹਨ, ਪਰ ਇਸ ਦਾ ਪਹਿਲਾ ਸਬਕ ਤੁਸੀਂ ਉਸ ਲੂੰਬੜੀ ਤੋਂ ਲੈ ਸਕਦੇ ਹੋ, ਜਿਸ ਨੇ ਕਾਂ ਤੋਂ ਪਨੀਰ ਦਾ ਟੁਕੜਾ ਖੋਹਣ ਲਈ ਉਸ ਦੇ ਬੋਲ ਨੂੰ ਤਾਨਸੈਨ ਤੋਂ ਵੀ ਸੁਰੀਲਾ ਕਹਿ ਕੇ ਗਾਣਾ ਸੁਣਾਉਣ ਲਈ ਕਿਹਾ ਸੀ। ਜੇਕਰ ਕਿਸੇ ਨੂੰ ਤੁਸੀਂ ਇਹ ਕਹਿ ਦੇਵੋ ਕਿ ਉਹ ਕਿਸੇ ਵੀ ਖੁਸ਼ਾਮਦ ਵਿਚ ਨਹੀਂ ਆਉਂਦਾ, ਤਾਂ ਇਹਨਾਂ ਸ਼ਬਦਾਂ ਨਾਲ ਹੀ ਉਹ ਫੁੱਲ ਜਾਂਦਾ ਹੈ। ਇਹ ਵੀ ਖੁਸ਼ਾਮਦ ਹੀ ਹੈ। ਇਕ ਦੁਕਾਨਦਾਰ ਤੁਹਾਡੀ ਚੋਣ ਤੇ ਰੁਚੀ ਦੀ ਪ੍ਰਸੰਸਾ ਕਰਕੇ ਤੁਹਾਡੀ ਖੁਸ਼ਾਮਦ ਕਰਦਾ ਹੈ ਤੁਹਾਥੋਂ ਪੈਸੇ ਬਟੋਰਦਾ ਹੈ। ਕਈ ਲੋਕ ਰਾਜਿਆਂ ਦੇ ਰਹਿਣ_ਸਹਿਣ ਤੇ ਪਰਿਵਾਰ ਦੇ ਮੈਂਬਰਾਂ ਦੀ ਪ੍ਰਸੰਸਾ ਕਰਕੇ ਖੁਸ਼ਾਮਦ ਕਰਦੇ ਹਨ ਤੇ ਆਪਣੇ ਕੰਮ ਕੱਢਦੇ ਹਨ। ਜਿਹੜੇ ਲੋਕ ਖੁਸ਼ਾਮਦ ਦੀ ਕਲਾ ਦੀ ਯੋਗਤਾ ਨਾਲ ਵਰਤੋਂ ਕਰਦੇ ਹਨ, ਉਹ ਕਦੇ ਭੁੱਖੇ ਨਹੀਂ ਮਰਦੇ। ਖੁਸ਼ਾਮਦ ਕਰਨ ਵਾਲੇ ਦੀ ਹਰ ਮੈਦਾਨ ਵਿਚ ਫ਼ਤਹਿ ਹੁੰਦੀ ਹੈ, ਜਦੋਂ ਕਿ ਅਸਲੀ ਯੋਗਤਾ ਵਾਲੇ ਬੰਦੇ ਉਂਗਲਾਂ ਟੁੱਕਦੇ ਰਹਿ ਜਾਂਦੇ ਹਨ। ਇਸ ਕਰਕੇ ਸਾਨੂੰ ਸਭ ਨੂੰ ਖੁਸ਼ਾਮਦ ਦੀ ਕਲਾ ਸਿੱਖਣੀ ਚਾਹੀਦੀ ਹੈ। ਆਪਣੇ ਬੱਚਿਆਂ ਨੂੰ ਸਿਖਾਉਣੀ ਚਾਹੀਦੀ ਹੈ। ਮੈਂ ਤਾਂ ਇੱਥੋਂ ਤਕ ਕਹਾਂਗਾ ਕਿ ਵਰਤਮਾਨ ਜ਼ਿੰਦਗੀ ਵਿਚ ਪੈਰ-ਪੈਰ ਤੇ ਕੰਮ ਆਉਣ ਵਾਲੀ ਇਸ ਕਲਾ ਵਿਚੋਂ ਨਿਪੁੰਨਤਾ ਪ੍ਰਾਪਤ ਕਰਨ ਲਈ ਬੋਰਡਾਂ ਤੇ ਯੂਨੀਵਰਸਿਟਿਆਂ ਵਲੋਂ ਸਕੂਲਾਂ ਕਾਲਜਾਂ ਵਿਚ ਇਸ ਸੰਬੰਧੀ ਕੋਰਸ ਸ਼ੁਰੂ ਕਰਨੇ ਚਾਹੀਦੇ ਹਨ।

More Related Articles

Read More Articles:

0 Comments:

Post a Comment