Sunday, 2 March 2014

ਅਪਾਹਜ ਅਤੇ ਸਮਾਜ

March 02, 2014 Posted by Knowledge Bite , , No comments

'ਅਪਾਹਜ' ਉਸ ਵਿਅਕਤੀ ਨੂੰ ਕਹਿੰਦੇ ਹਨ, ਜਿਹੜਾ ਸਮਾਜਿਕ ਪੱਖੋਂ ਅੰਗਹੀਣ ਜਾਂ ਨੇਤਰਹੀਣ ਹੋਵੇ। ਵਿਅਕਤੀ ਦੀ  ਇਹ ਸਥਿਤੀ ਜਮਾਂਦਰੂ ਵੀ ਹੋ ਸਕਦੀ ਹੈ। ਪਿੱਛੋਂ ਕਿਸੇ ਬਿਮਾਰੀ (ਪੋਲੀਓ, ਅਧਰੰਗ, ਟਾਈਫਾਈਡ ਆਦਿ) ਜਾਂ ਦੁਰਘਟਨਾਂ ਕਾਰਨ ਵੀ। ਭਾਵੇਂ ਅੱਜ-ਕਲ੍ਹ ਗਿਆਨ-ਵਿਗਿਆਨ ਵਲੋਂ ਦਿੱਤੀ ਗਈ ਰੌਸ਼ਨੀ ਵਿਚ ਅਪਾਹਜ ਹੋਣ ਦੇ ਕਾਰਨਾਂ 'ਤੇ ਵੀ ਕਾਬੂ ਪਾਇਆ ਜਾ ਸਕਦਾ ਹੈ, ਪਰ ਇਹ ਗੱਲ ਸਪੱਸ਼ਟ ਹੈ ਕਿ ਕੋਈ ਵਿਅਕਤੀ ਜਾਣ-ਬੱਝ ਕੇ ਅਪਾਹਂਜ ਨਹੀਂ ਬਣਦਾ। ਇਹ ਉਸ ਦੇ ਵੱਸ ਤੋਂ ਬਾਹਰ ਪੈਦਾ ਹੋਈ ਸਥਿਤੀ ਹੁੰਦੀ ਹੈ। ਅਪਾਹਜ ਆਪਣੀ ਇਸ ਸਥਿਤੀ ਨੂੰ ਕਿਵੇਂ ਲੈਂਦਾ ਹੈ ਅਤੇ ਸਮਾਜ ਦਾ ਉਸ ਸੰਬੰਧੀ ਕੀ ਵਤੀਰਾ ਹੈ। ਇਹ ਦੋਵੇਂ ਗੱਲਾਂ ਅਪਾਹਜ ਦੀ ਮਾਨਸਿਕ ਸਥਿਤੀ ਤੇ ਕਾਫੀ ਅਸਰ ਪਾਉਂਦੀਆਂ ਹਨ। ਆਮ ਵੇਖਣ ਵਿਚ ਆਇਆ ਹੈ ਕਿ ਬਹੁਤ ਹੀ ਘੱਟ ਲੋਕ ਪੂਰੀ ਤਰ੍ਹਾਂ ਅਪਾਹਜ ਹੁੰਦੇ ਹਨ। ਬਹੁਤ ਸਾਰੇ ਅਪਾਹਜ ਅਜਿਹੇ ਵੀ ਹਨ, ਜਿਹੜੇ ਹੌਂਸਲੇ ਤੇ ਹਿੰਮਤ ਨਾਲ ਅਪਾਹਜ ਦੀ ਬੇਵਸੀ ਉੱਤੇ ਕਾਬੂ ਪਾ ਸਕਦੇ ਹਨ। ਜੇ ਸਮਾਜ ਅਪਾਹਜ ਨੂੰ ਨਫਰਤ , ਤਰਸ ਜਾਂ ਬੇਰੁਖੀ ਨਾਲ ਵੇਖਦਾ ਹੈ, ਤਾਂ ਅਪਾਹਜ ਦੀ ਜਿੰਦਗੀ ਵਧੇਰੇ ਦੁੱਖਦਾਈ ਬਣ ਜਾਂਦੀ ਹੈ। ਇਸ ਤੋਂ ਬਿਨਾਂ ਵਿਅਕਤੀ ਨੂੰ ਦੁਸਰਿਆਂ ਉੱਪਰ ਆਪਣੀ ਨਿਰਭਰਤਾ ਘਟਾਉਣ ਵਿਚ ਵੀ ਕੋਈ ਉਤਸ਼ਾਹ ਨਹੀਂ ਮਿਲਦਾ। ਜੇ ਸਮਾਜ ਅਪਾਹਂਜ ਵਿਅਕਤੀ ਦੀਆਂ ਮੁਸ਼ਕਿਲਾਂ ਨੂੰ ਸਮਝ ਕੇ ਉਸ ਪ੍ਰਤੀ ਪਿਆਰ ਤੇ ਹਮਦਰਦੀ ਵਾਲਾ ਵਤੀਰਾ ਅਪਣਾਵੇ ਅਤੇ ਉਸ ਨੂੰ ਹੀਣਤਾ ਦਾ ਸ਼ਿਕਾਰ ਹੋਣ ਤੋਂ ਬਚਾਈ ਰੱਖੇ, ਤਾਂ ਉਹ (ਅਪਾਹਂਜ) ਕਿਸੇ ਹੋਰ ਆਮ ਮਨੁੱਖ ਨਾਲੋਂ ਕਿਸੇ ਤਰਾਂ ਵੀ ਘੱਟ ਸਾਬਤ ਨਹੀਂ ਹੋਵੇਗਾ। ਅੱਜ ਦੇ ਯੁਗ ਵਿਚ ਨਵੀਨ ਖੋਜ਼ਾਂ ਸਦਕਾਂ ਅਪਾਹਜਾਂ ਦੇ ਲੱਤਾਂ-ਬਾਹਾਂ ਦੇ ਘਾਟੇ ਨੂੰ ਬਣਾਉਂਟੀ ਅੰਗਾਂ ਨਾਲ ਪੂਰਾ ਕੀਤਾ ਜਾ ਸਕਦਾ ਹੈ। ਕਈ ਨੇਤਰਹੀਣਾਂ ਨੂੰ ਵਿਕਸਿਤ ਡਾਕਟਰੀ ਸਹਾਇਤਾ ਨਾਲ ਨੇਤਰ ਦੇਣ ਦੀਆਂ ਸੰਭਾਵਨਾਵਾਂ ਵਧੀਆ ਹਨ। ਲਾਇਲਾਜ਼ ਅਪਾਹਾਜ਼ਾਂ ਦੀ ਸਥਿਤੀ ਵੀ ਬਹੁਤ ਨਿਰਾਸ਼ਾਜਨਕ ਨਹੀਂ ਰਹੀ। ਉਹਨਾਂ ਲਈ ਸਰਕਾਰੀ ਤੇ ਪ੍ਰਾਈਵੇਟ ਸੰਸਥਾਵਾਂ ਵਲੋਂ ਕਈ ਤਰ੍ਹਾਂ ਦੀਆਂ ਪੜ੍ਹਾਈਆਂ ਤੇ ਸਿਖਲਾਈਆਂ ਦੇ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ਤੋਂ ਲਾਭ ਲੈ ਕੇ ਉਹ ਆਰਥਿਕ ਸਵੈ_ਨਿਰਭਰਤਾ ਪ੍ਰਾਪਤ ਕਰ ਸਕਦੇ ਹਨ। ਇਨ੍ਹਾਂ ਸਾਰੀਆਂ ਗੱਲਾਂ ਦੇ ਚੰਗੇ ਨਤੀਜੇ ਨਿਕਲ ਸਕਦੇ ਹਨ, ਜੇ ਸਾਰਾ ਸਮਾਜ ਅਪਾਹਜਾਂ ਨੂੰ ਵਿਸ਼ੇਸ਼ ਸਹੁਲਤਾਂ, ਆਪਣੀ ਜਿੰਮੇਵਾਰੀ ਸਮਝ ਕੇ ਦੇਵੇ। ਸਰਕਾਰ ਉਨ੍ਹਾਂ ਦੀ ਅਵਸਥਾ ਅਨੁਸਾਰ ਉਹਨਾਂ ਲਈ ਕੰਮਾਂ ਤੇ ਕਿੱਤਿਆਂ ਦਾ ਪ੍ਰਬੰਧ ਕਰੇ। ਤਦ ਅਪਾਹਜ ਵਿਅਕਤੀ ਆਤਮ-ਗਿਲਾਨੀ ਦਾ ਸ਼ਿਕਾਰ ਹੋਣ ਤੇ ਆਤਮ-ਘਾਤੀ ਵਹਿਣਾਂ ਵਿਚ ਵਹਿਣ ਨਾਲੋਂ ਪੂਰੇ ਸ੍ਵੈ-ਮਾਣ 'ਤੇ ਸ੍ਵੈ-ਵਿਸ਼ਵਾਸ, ਸ੍ਵੈ-ਨਿਰਭਰ ਹੋ ਕੇ ਇਕ ਕਿਰਿਆਸ਼ੀਲ ਦੇ ਕਮਾਊ ਨਾਗਰਿਕ ਦੇ ਤੌਰ 'ਤੇ ਜੀਵਨ ਗੁਜ਼ਾਰ ਸਕਦਾ ਹੈ।

Tuesday, 18 February 2014

Punjabi Joy Font Keyboard With English Characters

February 18, 2014 Posted by Knowledge Bite , , , 22 comments
Punjabi Joy Font Keyboard layout with English Character

ਜੇ ਤੁਹਾਡੇ ਕੋਲ JOY ਫੌਂਟ ਨਹੀਂ ਹਨ ਤਾਂ ਤੁਸੀਂ ਇਸ ਨੂੰ ਇੱਥੋਂ. ਡਾਊਨਲੋਡ ਕਰ ਸਕਦੇ ਹੋ। 
ਤੁਸੀਂ ਇੱਥੋਂ ASEES FONT KEYBOARD ਪ੍ਰਾਪਤ ਕਰ ਸਕਦੇ ਹੋ।



Subscribe my you Tube Channel



ਪੰਜਾਬੀ ਫੌਂਟ: ਵੱਖ-ਵੱਖ ਸ਼ੈਲੀਆਂ ਅਤੇ ਲਿਪੀਆਂ ਲਈ ਇੱਕ ਗਾਈਡ

ਪੰਜਾਬੀ ਭਾਰਤ, ਪਾਕਿਸਤਾਨ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ 100 ਮਿਲੀਅਨ ਤੋਂ ਵੱਧ ਲੋਕਾਂ ਦੁਆਰਾ ਬੋਲੀ ਜਾਂਦੀ ਭਾਸ਼ਾ ਹੈ। ਇਹ ਇੰਡੋ-ਯੂਰਪੀਅਨ ਭਾਸ਼ਾ ਪਰਿਵਾਰ ਦੀ ਇੰਡੋ-ਆਰੀਅਨ ਸ਼ਾਖਾ ਨਾਲ ਸਬੰਧਤ ਹੈ ਅਤੇ ਇਸਦੀ ਆਪਣੀ ਲਿਖਣ ਪ੍ਰਣਾਲੀ ਹੈ ਜਿਸਨੂੰ ਗੁਰਮੁਖੀ ਕਿਹਾ ਜਾਂਦਾ ਹੈ। ਗੁਰਮੁਖੀ ਦਾ ਅਰਥ ਹੈ "ਗੁਰੂ ਦੇ ਮੂੰਹੋਂ" ਅਤੇ ਸਿੱਖ ਗੁਰੂਆਂ ਦੁਆਰਾ 16ਵੀਂ ਸਦੀ ਵਿੱਚ ਵਿਕਸਿਤ ਕੀਤਾ ਗਿਆ ਸੀ।
ਗੁਰਮੁਖੀ ਲਿਪੀ ਵਿੱਚ ਪੰਜਾਬੀ ਲਿਖਣ ਲਈ ਬਹੁਤ ਸਾਰੇ ਵੱਖ-ਵੱਖ ਫੌਂਟ ਅਤੇ ਸਟਾਈਲ ਵਰਤੇ ਜਾ ਸਕਦੇ ਹਨ। ਉਹਨਾਂ ਵਿੱਚੋਂ ਕੁਝ ਹਨ:

Asees ਫੌਂਟ: 

ਇਹ ਪੰਜਾਬੀ ਲਈ ਸਭ ਤੋਂ ਪ੍ਰਸਿੱਧ ਅਤੇ ਵਿਆਪਕ ਤੌਰ 'ਤੇ ਵਰਤੇ ਜਾਣ ਵਾਲੇ ਫੌਂਟਾਂ ਵਿੱਚੋਂ ਇੱਕ ਹੈ। ਇਹ ਇੱਕ ਸਧਾਰਨ ਅਤੇ ਸ਼ਾਨਦਾਰ ਫੌਂਟ ਹੈ ਜਿਸਦੀ ਦਿੱਖ ਸਪਸ਼ਟ ਅਤੇ ਕਰਿਸਪ ਹੈ। ਇਹ ਰਸਮੀ ਅਤੇ ਗੈਰ-ਰਸਮੀ ਲਿਖਤ ਦੋਵਾਂ ਲਈ ਢੁਕਵਾਂ ਹੈ ਅਤੇ ਕਿਸੇ ਵੀ ਡਿਵਾਈਸ 'ਤੇ ਆਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ। Asees ਫੌਂਟ ਯੂਨੀਕੋਡ ਦੇ ਅਨੁਕੂਲ ਵੀ ਹੈ, ਜਿਸਦਾ ਮਤਲਬ ਹੈ ਕਿ ਇਸਨੂੰ ਵੱਖ-ਵੱਖ ਪਲੇਟਫਾਰਮਾਂ ਅਤੇ ਐਪਲੀਕੇਸ਼ਨਾਂ ਵਿੱਚ ਵਰਤਿਆ ਜਾ ਸਕਦਾ ਹੈ।

ਜੋਏ ਫੌਂਟ: 

ਇਹ ਪੰਜਾਬੀ ਲਈ ਇੱਕ ਹੋਰ ਪ੍ਰਸਿੱਧ ਫੌਂਟ ਹੈ ਜੋ ਵਧੇਰੇ ਸਟਾਈਲਿਸ਼ ਅਤੇ ਆਧੁਨਿਕ ਦਿੱਖ ਵਾਲਾ ਹੈ। ਇਸ ਵਿੱਚ ਇੱਕ ਨਿਰਵਿਘਨ ਅਤੇ ਕਰਵ ਸ਼ਕਲ ਹੈ ਜੋ ਇਸਨੂੰ ਇੱਕ ਗਤੀਸ਼ੀਲ ਅਤੇ ਜੀਵੰਤ ਅਹਿਸਾਸ ਦਿੰਦਾ ਹੈ। ਜੋਏ ਫੌਂਟ ਯੂਨੀਕੋਡ ਅਨੁਕੂਲ ਵੀ ਹੈ ਅਤੇ ਵੈੱਬ ਡਿਜ਼ਾਈਨ, ਲੋਗੋ, ਪੋਸਟਰ ਆਦਿ ਵਰਗੇ ਵੱਖ-ਵੱਖ ਉਦੇਸ਼ਾਂ ਲਈ ਵਰਤਿਆ ਜਾ ਸਕਦਾ ਹੈ।

ਰਾਵੀ ਫੌਂਟ: 

ਇਹ ਇੱਕ ਫੌਂਟ ਹੈ ਜੋ ਮਾਈਕਰੋਸਾਫਟ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ ਅਤੇ ਵਿੰਡੋਜ਼ ਓਪਰੇਟਿੰਗ ਸਿਸਟਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਪੰਜਾਬੀ ਲਈ ਇੱਕ ਮਿਆਰੀ ਫੌਂਟ ਹੈ ਜੋ ਯੂਨੀਕੋਡ ਵਿਸ਼ੇਸ਼ਤਾਵਾਂ ਦੀ ਪਾਲਣਾ ਕਰਦਾ ਹੈ। ਇਸਦਾ ਇੱਕ ਸਧਾਰਨ ਅਤੇ ਸਾਫ਼ ਡਿਜ਼ਾਇਨ ਹੈ ਜੋ ਇਸਨੂੰ ਪੜ੍ਹਨਾ ਅਤੇ ਲਿਖਣਾ ਆਸਾਨ ਬਣਾਉਂਦਾ ਹੈ। ਰਾਵੀ ਫੌਂਟ ਕਿਸੇ ਵੀ ਕਿਸਮ ਦੇ ਦਸਤਾਵੇਜ਼ ਜਾਂ ਟੈਕਸਟ ਲਈ ਵਰਤਿਆ ਜਾ ਸਕਦਾ ਹੈ।


ਪੰਜਾਬੀ ਯੂਨੀਕੋਡ: 

ਇਹ ਕੋਈ ਫੌਂਟ ਨਹੀਂ ਹੈ ਬਲਕਿ ਪੰਜਾਬੀ ਅੱਖਰਾਂ ਨੂੰ ਡਿਜੀਟਲ ਰੂਪ ਵਿੱਚ ਏਨਕੋਡ ਕਰਨ ਦਾ ਇੱਕ ਮਿਆਰੀ ਤਰੀਕਾ ਹੈ। ਯੂਨੀਕੋਡ ਪੰਜਾਬੀ ਟੈਕਸਟ ਨੂੰ ਯੂਨੀਕੋਡ ਦਾ ਸਮਰਥਨ ਕਰਨ ਵਾਲੇ ਕਿਸੇ ਵੀ ਸੌਫਟਵੇਅਰ ਜਾਂ ਡਿਵਾਈਸ ਦੁਆਰਾ ਪ੍ਰਦਰਸ਼ਿਤ ਅਤੇ ਪ੍ਰਕਿਰਿਆ ਕਰਨ ਦੀ ਆਗਿਆ ਦਿੰਦਾ ਹੈ। ਇਹ ਪੰਜਾਬੀ ਟੈਕਸਟ ਨੂੰ ਵੱਖ-ਵੱਖ ਭਾਸ਼ਾਵਾਂ ਅਤੇ ਲਿਪੀਆਂ ਵਿੱਚ ਅਦਲਾ-ਬਦਲੀ ਅਤੇ ਸਾਂਝਾ ਕਰਨ ਦੇ ਯੋਗ ਬਣਾਉਂਦਾ ਹੈ। ਪੰਜਾਬੀ ਯੂਨੀਕੋਡ ਗੁਰਮੁਖੀ ਲਿਪੀ ਦੇ ਨਾਲ-ਨਾਲ ਸ਼ਾਹਮੁਖੀ, ਦੇਵਨਾਗਰੀ, ਆਦਿ ਵਰਗੀਆਂ ਹੋਰ ਲਿਪੀਆਂ ਵਿੱਚ ਵਰਤੇ ਗਏ ਸਾਰੇ ਅੱਖਰਾਂ ਅਤੇ ਚਿੰਨ੍ਹਾਂ ਨੂੰ ਕਵਰ ਕਰਦਾ ਹੈ।


ਗੁਰਮੁਖੀ: 

ਇਹ ਉਸ ਲਿਪੀ ਦਾ ਨਾਮ ਹੈ ਜੋ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਪੰਜਾਬੀ ਲਿਖਣ ਲਈ ਵਰਤੀ ਜਾਂਦੀ ਹੈ ਜਿੱਥੇ ਸਿੱਖ ਧਰਮ ਪ੍ਰਚਲਿਤ ਹੈ। ਗੁਰਮੁਖੀ ਵਿੱਚ 35 ਵਿਅੰਜਨ, 10 ਸਵਰ, 2 ਸੋਧਕ ਅਤੇ 9 ਅੰਕ ਹਨ। ਇਹ ਖੱਬੇ ਤੋਂ ਸੱਜੇ ਲਿਖਿਆ ਜਾਂਦਾ ਹੈ ਅਤੇ ਹਰੇਕ ਸ਼ਬਦ ਦੇ ਸਿਖਰ 'ਤੇ ਇਕ ਲੇਟਵੀਂ ਰੇਖਾ ਹੁੰਦੀ ਹੈ ਜਿਸ ਨੂੰ ਸਿਹਾਰੀ ਕਿਹਾ ਜਾਂਦਾ ਹੈ। ਖੇਤਰ, ਯੁੱਗ ਅਤੇ ਸੰਦਰਭ ਦੇ ਆਧਾਰ 'ਤੇ ਗੁਰਮੁਖੀ ਦੀਆਂ ਕਈ ਰੂਪਾਂ ਅਤੇ ਸ਼ੈਲੀਆਂ ਹਨ।
ਇਹ ਪੰਜਾਬੀ ਭਾਸ਼ਾ ਲਈ ਸਭ ਤੋਂ ਆਮ ਅਤੇ ਵਿਆਪਕ ਤੌਰ 'ਤੇ ਵਰਤੇ ਜਾਂਦੇ ਫੌਂਟ ਅਤੇ ਲਿਪੀਆਂ ਹਨ। ਉਹਨਾਂ ਵਿੱਚੋਂ ਹਰੇਕ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਅਤੇ ਫਾਇਦੇ ਹਨ ਜੋ ਉਹਨਾਂ ਨੂੰ ਵੱਖ-ਵੱਖ ਉਦੇਸ਼ਾਂ ਅਤੇ ਦਰਸ਼ਕਾਂ ਲਈ ਢੁਕਵਾਂ ਬਣਾਉਂਦੇ ਹਨ। ਇਨ੍ਹਾਂ ਬਾਰੇ ਸਿੱਖ ਕੇ ਤੁਸੀਂ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਬਾਰੇ ਆਪਣੇ ਗਿਆਨ ਅਤੇ ਕਦਰ ਵਧਾ ਸਕਦੇ ਹੋ।


Punjabi Fonts: A Guide to the Different Styles and Scripts


Punjabi is a language spoken by over 100 million people in India, Pakistan and other parts of the world. It belongs to the Indo-Aryan branch of the Indo-European language family and has its own writing system called Gurmukhi. Gurmukhi means "from the mouth of the Guru" and was developed by the Sikh Gurus in the 16th century.

There are many different fonts and styles that can be used to write Punjabi in Gurmukhi script. Some of them are:

Asees font: This is one of the most popular and widely used fonts for Punjabi. It is a simple and elegant font that has a clear and crisp appearance. It is suitable for both formal and informal writing and can be easily read on any device. Asees font is also compatible with Unicode, which means it can be used across different platforms and applications.

Joy font: This is another popular font for Punjabi that has a more stylish and modern look. It has a smooth and curved shape that gives it a dynamic and lively feel. Joy font is also Unicode compatible and can be used for various purposes such as web design, logos, posters, etc.

Raavi font: This is a font that was designed by Microsoft and is included in Windows operating systems. It is a standard font for Punjabi that follows the Unicode specifications. It has a simple and clean design that makes it easy to read and write. Raavi font can be used for any kind of document or text.

Punjabi Unicode: This is not a font but a standard way of encoding Punjabi characters in digital form. Unicode allows Punjabi text to be displayed and processed by any software or device that supports Unicode. It also enables Punjabi text to be exchanged and shared across different languages and scripts. Punjabi Unicode covers all the characters and symbols used in Gurmukhi script as well as other scripts such as Shahmukhi, Devanagari, etc.

Gurmukhi: This is the name of the script that is used to write Punjabi in India and other countries where Sikhism is prevalent. Gurmukhi consists of 35 consonants, 10 vowels, 2 modifiers and 9 digits. It is written from left to right and has a horizontal line at the top of each word called sihari. Gurmukhi has many variations and styles depending on the region, era and context.

These are some of the most common and widely used fonts and scripts for Punjabi language. They each have their own features and advantages that make them suitable for different purposes and audiences. By learning about them, you can enhance your knowledge and appreciation of Punjabi culture and literature.

Read More Articles:

Type in Hindi Using Mangal Font (Devnagri Lipi) On Internet As well As on Windows Application Step By Step Tutorial (हिन्दी में टाइप करें)

February 18, 2014 Posted by Knowledge Bite , , , No comments
Now these days everyone is on the internet. Everyone use social sites like facebook, twitter or google plus. But many of us want to share status messages in hindi which is the best language to describe our views as its our national language.Now its easy to type in hindi on these sites. Today I am going to tell you to how to use default HINDI font in your windows, So that you can type in HINDI in any application as well as on any website on the internet. Hindi font is already saved in the fonts folder in windows 7. if its not in your windows then you have to install it from your windows installation cd. In this tutorial I assume we have hindi fonts installed already. Various steps for this are given:
  • Go to control panel.
    • Click on start
    • Click on control panel
clip_image002
  • Control Panel will open after this.
clip_image004
·
clip_image006

Click on Change keyboard or other input method if your control panel open in category view. If it is open in the list view then click on Regional and Language icon.
·
clip_image008

If your control panel is in list view and you click on regional and language then a dialog box will open having default format tab selected.
  • After this click on the keyboard and language tab which is default selected if you click on Change keyboard or other input method.
  • Now click on Change Keyboard . A new dialog box will open (Text Services and Input Languages)
clip_image010

  • Now you have to click on add to add new language which is HINDI. when you click on add button a new dialog box will open from which you have to select the language. As I have selected in the given screenshot as DEVNAGRI which is defaut language in windows to write in HINDI in various application as well as on the websites.
clip_image012


  • after this click on Ok then apply-ok on the Text Services and Input Languages dialog box and ok on other windows and close all other windows.
  • now you see a language bar on the desktop or en tab on the taskbar as in the screenshot.
clip_image014clip_image016
  • its done now whenever you want to type in hindi just click on the en tab Pop up will open having two language English and hindi. just click on hindi . en will replace with hi in the language tab like this.
                                                                                               clip_image018 clip_image020
  • If you see HI as in the above screenshot then CONGRAT now you can type in hindi anytime in any application or on website like facebook, plus, twitter etc to update your status or post comment in all social sites.
now you might be thinking about it the you already setup all this to type in hindi but how can I type as we don't know from which keyboard button which character will type. As I already make a simple keyboard layout for you all with which you can type after see the layout. as it becomes simple to type then. You can found that keyboard layout from my earlier post or by click on this link (Hindi Mangal Font Keyboard layout)


Monday, 10 February 2014

ਅਰੋਗਤਾ

February 10, 2014 Posted by Knowledge Bite , , 2 comments
ਅਰੋਗਤਾ ਇਕ ਬਹੁਮੁੱਲਾ ਧਨ ਹੈ। ਪੰਜਾਬੀ ਅਖਾਣ 'ਜਾਨ ਨਾਲ ਹੀ ਜਹਾਨ ਹੈ' ਮਨੁੱਖੀ ਜੀਵਨ ਵਿਚ ਅਰੋਗਤਾ ਦੀ ਮਹਾਨਤਾ ਨੂੰ ਭਲੀ-ਭਾਂਤ ਸਪੱਸ਼ਟ ਕਰਦਾ ਹੈ। ਅਰੋਗਤਾ ਤੋਂ ਬਿਨਾਂ ਮਨੂੱਖ ਦਾ ਜੀਵਨ ਸਾਧਾਰਨ ਚਾਲੇ ਨਹੀਂ ਚਲ ਸਕਦਾ। ਰੋਗੀ ਹੋਣ ਦੀ ਹਾਲਤ ਵਿਚ ਉਸ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਦੁੱਖ ਭੋਗਣੇ ਪੈਂਦੇ ਹਨ। ਉਹ ਆਪਣੀਆਂ ਨਿੱਜੀ, ਪਰਿਵਾਰਕ ਤੇ ਸਮਾਜਿਕ ਜਿੰਮੇਵਾਰੀਆਂ ਨੂੰ ਠੀਕ ਤਰ੍ਹਾਂ ਨਹੀਂ ਨਿਭਾ ਸਕਦਾ। ਇਸ ਲਈ ਮਨੁੱਖ ਨੂੰ ਅਰੋਗਤਾ ਦੀ ਜੀਵਨ ਦੇ ਹਰ ਪੜ੍ਹਾ ਤੇ ਲੋੜ ਰਹਿੰਦੀ ਹੈ। ਇਸ ਮੰਤਵ ਦੀ ਪ੍ਰਾਪਤੀ ਲਈ ਮਨੁੱਖ ਨੂੰ ਅਰੋਗਤਾ ਦੇ ਜੀਵਨ ਦੇ ਹਰ ਪੜ੍ਹਾ ਤੇ ਲੋੜ ਰਹਿੰਦੀ ਹੈ। ਇਸ ਮੰਤਵ ਦੀ ਪ੍ਰਾਪਤੀ ਲਈ ਮਨੁੱਖ ਨੂੰ ਅਰੋਗ ਰਹਿਣ ਲਈ ਪੌਸ਼ਟਿਕ ਖੁਰਾਕ ਖਾਣੀ ਚਾਹੀਦੀ ਹੈ ਤੇ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ। ਖੁਰਾਕ ਨੂੰ ਹਂਜ਼ਮ ਕਰਨ ਲਈ ਉਸ ਨੂੰ ਸੈਰ ਤੇ ਕਸਰਤ ਕਰਨੀ ਚਾਹੀਦੀ ਹੈ। ਸ਼ੈਰ ਤੇ ਕਸਰਤ ਕਰਨ ਨਾਲ ਪਾਚਨ ਸ਼ਕਤੀ ਤੇਜ਼ ਹੁੰਦੀ ਹੈ, ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ ਤੇ ਫ਼ੂਨ ਦਾ ਦੌਰ ਤੇਂ ਹੁੰਦਾ ਹੈ। ਇਸ ਮੰਤਵ ਲਈ ਉਸ ਨੂੰ ਖੇਡਾਂ ਵਿਚ ਵੀ ਭਾਗ ਲੈਣਾ ਚਾਹੀਦਾ ਹੈ। ਖੇਡਾਂ ਨਾਲ ਜਿੱਥੇ ਉਸ ਦੇ ਸਰੀਰ ਦੀ ਕਸਰਤ ਹੁੰਦੀ ਹੈ, ਉਥੇ ਉਸ ਦਾ ਦਿਲ ਪਰਚਾਵਾ ਵੀ ਹੁੰਦਾ ਹੈ। ਬਿਮਾਰੀ ਦੀ ਹਾਲਤ ਵਿਚ, ਤਟਫਟ ਸਿਆਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤੇ ਅਟਕਲਪੱਚੂ ਦਵਾਈਆਂ ਤੋਂ ਬਚਣਾ ਚਾਹੀਦਾ ਹੈ। ਇਸ ਸੰਬੰਧੀ ਰੋਗ-ਰੋਕੂ ਟੀਕਿਆਂ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਅਰੋਗਤਾ ਲਈ ਸਾਨੂੰ ਆਪਣੇ ਸਰੀਰ, ਘਰ ਤੇ ਗੁਆਂਢ ਦੀ ਸਗ਼ਾਈ ਦਾ ਪੂਰਾ-ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਕਮਰਿਆਂ ਵਿਚ ਤਾਜ਼ੀ ਹਵਾ ਆਉਣ ਤੇ ਗੰਦੀ ਹਵਾ ਦੇ ਨਿਕਲਣ ਲਈ ਖਿੜਕੀਆਂ ਤੇ ਰੋਸ਼ਨਦਾਨ ਹੋਣੇ ਚਾਹੀਦੇ ਹਨ। ਸਾਨੂੰ ਸਾਫ ਕੱਪੜੇ ਪਹਿਨਣੇ ਚਾਹੀਦੇ ਹਨ। ਖਾਣੇ ਨੂੰ ਮੱਖੀਆਂ ਤੋਂ ਬਚਾਉਣਾ ਚਾਹੀਦਾ ਹੈ। ਮੱਛਰ ਤੋਂ ਬਚਣ ਦਾ ਵੀ ਯੋਗ ਪ੍ਰਬੰਧ ਕਰਨਾ ਚਾਹੀਦਾ ਹੈ। ਰੋਗਾਣੂਆਂ ਨੂੰ ਰੋਕਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਿਕਾਰਾਂ ਤੋਂ ਆਪਣੇ ਮਨ ਨੂੰ ਬਚਾਉਣਾ ਚਾਹੀਦਾ ਹੈ, ਜੋ ਸਾਡੇ ਸਰੀਰ ਵਿਚ ਕਈ ਪ੍ਰਕਾਰ ਦੇ ਵਿਕਾਰ ਤੇ ਰੋਗ ਪੈਦਾ ਕਰਦੇ ਹਨ। ਸਾਨੂੰ ਪ੍ਰਸੰਨਚਿੱਤ ਤੇ ਆਸ਼ਾਵਾਦੀ ਰਹਿਣਾ ਚਾਹੀਦਾ ਹੈ ਤੇ ਗੱਲਾਂ ਮਿਲ ਕੇ ਹੀ ਮਨੁੱਖ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਅਰੋਗ ਰੱਖ ਸਕਦੀਆਂ ਹਨ ਤੇ ਜ਼ਿੰਦਗੀ ਦਾ ਸਹੀ ਅਰਥਾਂ ਵਿਚ ਅਨੰਦ ਲੈ ਸਕਦਾ ਹੈ।

Thursday, 6 February 2014

ਆਸ

February 06, 2014 Posted by Knowledge Bite , No comments
'ਜੀਵੇ ਆਸਾ, ਮਰੇ ਨਿਰਾਸਾ' ਦੀ ਕਹਾਵਤ ਤੋਂ ਪਤਾ ਚਲਦਾ ਹੈ ਕਿ ਜੀਵਨ ਆਸ ਦੇ ਸਹਾਰੇ ਹੀ ਚਲਦਾ ਹੈ। ਆਸ ਦਾ ਅਰਥ ਹੈ-'ਭਵਿਖ ਲਈ ਆਸ਼ਾਵਾਦੀ ਰਹਿਣਾ' ਭਵਿੱਖ ਵਿਚ ਜੋ ਸਮਾਂ ਆਉਣਾ ਹੈ, ਉਸ ਨੂੰ ਸਫਲਤਾ, ਖੁਸ਼ਹਾਲੀ ਤੇ ਉੱਨਤੀ ਦਾ ਚਿੰਨ੍ਹ ਸਵੀਕਾਰ ਕਰਨਾ ਹੀ ਆਸ ਹੈ। ਇਸ ਮਨੁੱਖ ਨੂੰ ਕਿਰਿਆਸ਼ੀਲ ਤੇ ਚੜ੍ਹਦੀ ਕਲਾ ਵਿਚ ਰੱਖਦੀ ਹੈ। ਅਸਲ ਵਿਚ ਇਹ ਜਿਉਂਦੇ ਹੋਣ ਦੀ ਨਿਗਰਾਨੀ ਹੈ। ਕਿਹਾ ਜਾਂਦਾ ਹੈ 'ਜਦ ਤਕ ਆਸ ਤਦ ਤਕ ਆਸ।' ਜਿਊਂਦਾ ਮਨੁੱਖ ਹਮੇਸ਼ਾ ਆਪਣੇ ਭਵਿੱਖ ਸੰਬੰਧੀ ਆਸ਼ਾਵਾਦੀ ਰਹਿੱਦਾ ਹੈ ਤੇ ਇਹ ਵੀ ਉਸ ਦੇ ਜੀਵਨ ਵਿਚ ਖੇੜਾ ਤੇ ਚਾਅ ਪੈਦਾ ਕਰਦੀ ਹੈ। ਆਸ ਨੂੰ ਛੱਡ ਕੇ ਨਿਰਾਸ਼ਤਾ ਦਾ ਪੱਲਾ ਫੜਨ ਵਾਲਾ ਮਨੁੱਖ ਗਿਰਾਵਟ ਤੇ ਆਤਮਘਾਤ ਦੇ ਰਾਹ ਤੁਰਦਾ ਹੈ। ਇਹ ਜੀਵਨ ਤੋਂ ਭਾਂਜਵਾਦੀ ਬਣ ਜਾਣ ਤੇ ਬੁਜ਼ਦਿਲੀ ਦੀ ਨਿਸ਼ਾਨੀ ਹੈ। ਅਜਿਹਾ ਮਨੁੱਖ ਨਾਂ ਆਪਣਾ ਕੁੱਝ ਸੁਆਰਦਾ ਹੈ ਨਾ ਹੀ ਸਮਾਜ ਦਾ। ਮਨੁੱਖੀ ਸਮਾਜ ਤੇ ਸਭਿਆਚਾਰ ਦੀ ਉਸਾਰੀ ਆਪਣੀ ਧੁਨ ਵਿਚ ਪੱਕੇ ਰਹਿ ਕੇ ਕੰਮ ਕਰਨ ਤੇ ਸਫਲਤਾ ਵਿਚ ਦ੍ਰਿੜ੍ਹ ਵਿਸ਼ਵਾਸ ਰੱਖਣ ਵਾਲੇ ਮਨੱਖਾਂ ਨੇ ਹੀ ਕੀਤੀ ਹੈ। ਆਸ਼ਾਵਾਦੀ ਹਿੰਮਤੀ ਤੇ ਉਤਸ਼ਹੀ ਹੁੰਦਾ ਹੈ। ਫਿਰ ਉਹ ਕੀ ਨਹੀਂ ਕਰ ਸਕਦਾ। ਧਨੀ ਰਾਮ ਚਾਤ੍ਰਿਕ ਦੇ ਸ਼ਬਦਾਂ ਵਿਚ 'ਹਿੰਮਤ ਕਰੇ ਮਨੁੱਖ ਜੇ, ਜਾ ਛੋਹੇ ਅਸਮਾਨ' ਅਜਿਹੇ ਮਨੁੱਖ ਹਮੇਸ਼ਾ ਕਿਰਿਆਸ਼ੀਲ ਰਹਿੰਦੇ ਹਨ ਤੇ ਦਿਨ ਰਾਤ ਇਕ ਕਰਕੇ ਆਪਣੇ ਉਦੇਸ਼ਾ ਵੱਲ ਵੱਧਦੇ ਹਨ। ਅਜਿਹੇ ਲੋਕ ਕਰਮ ਯੋਗੀ ਹੁੰਦੇ ਹਨ ਤੇ ਜੀਵਨ ਦੀਆਂ ਔਕੜਾਂ ਤੋਂ ਨਹੀਂ ਘਬਰਾਉਂਦੇ। ਉਹ ਅਸਫਲਤਾ ਦੀ ਮਾਰ ਖਾ ਕੇ ਨਿਰਾਸ਼ ਹੋਏ ਅਤੇ ਕਿਸਮਤ ਨੂੰ ਕੋਸਦੇ ਵਿਅਕਤੀਆਂ ਨੂੰ ਉਤਸ਼ਾਹ ਤੇ ਹੌਂਸਲਾ ਦਿੰਦੇ ਹਨ ਤੇ ਆਸ ਦੀ ਕੰਨੀ ਫੜਾ ਕੇ ਮੁਸ਼ਕਿਲਾਂ ਦੇ ਨਾਲ ਜੂਝਣ ਲਾ ਦਿੰਦੇ ਹਨ। ਫਲਸਰੂਪ ਉਹ ਹਿੰਮਤ ਤੇ ਮਿਹਨਤ ਕਰਦਿਆਂ ਆਸ ਦਾ ਲੜ ਫੜ ਕੇ ਅਸਫਲਤਾਵਾਂ ਦਾ ਮੂੰਹ ਮੋੜ ਕੇ ਸਫਲਤਾ ਦੇ ਫੁੱਲਾਂ ਦੀ ਟੋਕਰੀ ਆਪਣੀ ਝੋਲੀ ਪਾਉਂਦੇ ਹਨ। ਇਸ ਤਰਾਂ ਆਸ ਜੀਵਨ ਨੂੰ ਖ਼ਸ਼ੀ ਤੇ ਆਨੰਦ ਨਾਲ ਭਰਪੂਰ ਕਰਦੀ ਹੈ। ਆਸ ਦੇ ਖ਼ਤਮ ਹੋਣ ਦਾ ਮਤਲਬ ਜੀਵਨ ਦਾ ਅੰਤ ਹੈ, ਮੌਤ ਹੈ। ਇਸ ਕਰਕੇ ਮਨੁੱਖ ਨੂੰ ਕਦੇ ਵੀ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੀਦਾ, ਸਗੋਂ ਆਸਵੰਦ ਰਹਿਣਾ ਚਾਹੀਦਾ ਹੈ। ਇਸ ਵਿਚ ਹੀ ਜੀਵਨ ਦੇ ਵਿਕਾਸ ਦਾ ਡੂੰਘਾ ਭੇਤ ਛਿਪਿਆ ਹੇ।

Tuesday, 4 February 2014

ਮਿੱਤਰਤਾ

February 04, 2014 Posted by Knowledge Bite , , No comments

ਮਨੁੱਖ ਇਕ ਸਮਾਜਿਕ ਜੀਵ ਹੈ। ਉਹ ਇਕੱਲਾ ਨਹੀਂ ਰਹਿ ਸਕਦਾ। ਉਸ ਦਾ ਜੀਵਨ ਦੂਜਿਆਂ ਉੱਪਰ ਨਿਰਭਰ ਕਰਦਾ ਹੈ, ਇਸ ਕਰਕੇ ਉਹ ਜਿੰਦਗੀ ਵਿਚ ਕੁੱਝ ਸੱਜਣਾਂ ਮਿੱਤਰਾਂ ਦੀ ਲੋੜ ਅਨੁਭਵ ਕਰਦਾ ਹੈ, ਜਿਨ੍ਹਾਂ ਨਾਲ ਉਹ ਆਪਣੇ ਦੁੱਖ-ਸੁੱਖ ਵੰਡ ਸਕੇ। ਜਦੋਂ ਅਸੀਂ ਮਿੱਤਰ ਨਾਲ ਖੂਸ਼ੀ ਵੰਡਦੇ ਹਾਂ ਤਾਂ ਉਹ ਦੁਗਣੀ ਹੋ ਜਾਂਦੀ ਹੈ, ਪਰ ਜਦੋਂ ਦੁੱਖ ਨੂੰ ਵੰਡਦੇ ਹਾਂ, ਤਾਂ ਉਹ ਅੱਧਾ ਰਹਿ ਜਾਂਦਾ ਹੈ। ਬੇਕਨ ਦਾ ਕਥਨ ਹੈ ਕਿ ਆਦਮੀ ਇਹ ਕਹਿੰਦਾ ਹੈ ਕਿ ਉਹ ਇਕੱਲਾ ਰਹਿ ਕੇ ਹੀ ਖੂਸ਼ੀ ਅਨੁਭਵ ਕਰ ਸਕਦਾ ਹੈ, ਉਹ ਜਾਂ ਤਾਂ ਜੰਗਲੀ ਜਾਨਵਰ ਹੈ ਜਾਂ ਦੇਵਤਾ। ਅਸਲ ਵਿਚ ਸੱਚੇ ਮਿੱਤਰ ਦੀ ਅਣਹੋਂਦ ਵਿਚ ਆਦਮੀ ਭਰੇ ਮੇਲੇ ਵਿਚ ਵੀ ਇਕੱਲਾ ਮਹਿਸੂਸ ਕਰਦਾ ਹੈ, ਪਰ ਇਸ ਵਿਚ ਵੀ ਕੋਈ ਸੰਦੇਹ ਨਹੀਂ ਕਿ ਸੱਚੇ ਤੇ ਵਫਦਾਰ ਮਿੱਤਰ ਬਹੁਤ ਘੱਟ ਹੁੰਦੇ ਹਨ। ਸੱਚੀ ਮਿੱਤਰਤਾ ਵਿਚ ਦੋ ਰੂਹਾਂ ਦਾ ਪੂਰਾ ਗੰਢ-ਚਿਤਰਾਵਾ ਹੁੰਦਾ ਹੈ। ਸੱਚੇ ਮਿੱਤਰਾਂ ਵਿਚਕਾਰ ਕੋਈ ਲੁਕਾ-ਛਿਪਾ, ਭਰਮ-ਭੁਲੇਖਾ ਜਾਂ ਅਵਿਸ਼ਵਾਸ਼ ਨਹੀਂ ਹੁੰਦਾ। ਜਦ ਦੋ ਰਲਦੇ-ਮਿਲਦੇ ਵਿਚਾਰਾਂ, ਸੁਭਾਵਾਂ ਤੇ ਰੁਚੀਆਂ ਤੇ ਵਿਅਕਤੀ ਮਿਲਦੇ ਹਨ, ਤਾਂ ਉਹਨਾਂ ਵਿਚ ਮਿੱਤਰਤਾ ਦੀ ਗੰਢ ਪੈ ਜਾਂਦੀ ਹੈ। ਅਮੀਰੀ, ਗਰੀਬੀ ਤੇ ਸਮਾਜਿਕ ਪੱਧਰ ਸੱਚੇ ਮਿੱਤਰ ਦੀ ਮਿੱਤਰਤਾ ਨੂੰ ਤੋੜ ਨਹੀਂ ਸਕਦੇ। ਉਹਨਾਂ ਦੀ ਸਥਿਤੀ ਕ੍ਰਿਸ਼ਨ-ਸੁਦਾਮੇ ਦੀ ਦੋਸਤੀ ਵਰਗੀ ਹੁੰਦੀ ਹੈ। ਮਿੱਤਰਤਾ ਦਾ ਆਧਾਰ ਸਵਾਰਥ ਨਹੀਂ ਹੁੰਦਾ, ਸਗੋਂ ਦੁੱਖ-ਸੁੱਖ, ਵਿਚਾਰਾਂ ਤੇ ਭਾਵਾਂ ਦੀ ਸਾਂਝ ਹੁੰਦੀ ਹੈ। ਮਿੱਤਰਤਾ ਸਾਡੇ ਦੁੱਖ ਨੂੰ ਘਟਾਉਣ, ਸਾਰੀਆਂ ਉਲਝਣਾਂ, ਭੁਲੇਖਿਆਂ, ਵਿਚਾਰਾਂ ਦੀ ਅਸਥਿਰਤਾ ਨੂੰ ਦੂਰ ਕਰਨ, ਕਈ ਪ੍ਰਕਾਰ ਦੇ ਸਮਾਝਿਕ ਕੰਮਾਂ-ਕਾਰਾਂ ਤੇ ਯੋਜਨਾਵਾਂ ਨੂੰ ਨੇਪਰੇ ਚੜ੍ਹਾਉਣ ਵਿਚ ਸਹਾਇਕ ਸਿੱਧ ਹੁੰਦੀ ਹੈ। ਇਸ ਪ੍ਰਕਾਰ ਸੱਚਾ ਮਿੱਤਰ ਸਦੀਵੀ ਪ੍ਰਸੰਨਤਾ ਤੇ ਪ੍ਰੇਰਨਾ ਦਾ ਸੋਮਾ ਹੁੰਦਾ ਹੈ, ਪਰ ਅਜਿਹਾ ਮਿੱਤਰ ਮਿਲਦਾ ਬਹੁਤ ਔਖਾ ਹੈ, ਇਸੇ ਕਰਕੇ ਫਰੀਦ ਜੀ ਨੇ ਕਿਹਾ ਹੈ.
ਫਰੀਦਾ ਗਲੀਂ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹੀ।
ਧੁਖਾਂ ਜਿਉਂ ਮਾਲੀਂਹ ਕਾਰਣ ਤਿੰਨਾ ਮਾ ਪਿਰੀ।