ਖੁਸ਼ਾਮਦ ਇਕ ਕਲਾ ਹੈ। ਹਰ ਇਕ ਆਦਮੀ ਕਾਮਯਾਬ ਖੁਸ਼ਾਮਦੀ ਨਹੀਂ ਬਣ ਸਕਦਾ। ਇਕ ਮਾਹਰ ਖੁਸ਼ਾਮਦ, ਕਿਸ ਤਰ੍ਹਾਂ ਤੇ ਕਦੋਂ ਕਰਨੀ ਹੈ। ਤੁਹਾਡੀਆਂ ਨਂਜ਼ਰਾਂ ਵਿਚ ਖੁਸ਼ਾਮਦੀ ਭਾਵੇਂ 'ਕਮੀਨਾ' ਤੇ 'ਗਿਰਿਆ ਹੋਇਆ' ਹੁੰਦਾ ਹੈ, ਪਰ ਉਸ ਨੂੰ ਇਸ ਦਾ ਕਾਫੀ ਸੰਸਾਰਕ ਤੇ ਪਦਾਰਥਕ ਲਾਭ ਹੁੰਦਾ ਹੈ। ਉਂਝ ਮੈਨੂੰ ਕਦੇ ਅਜਿਹਾ ਆਦਮੀ ਨਹੀਂ ਮਿਲਿਆ, ਜਿਸ ਦਾ ਕਦੇ ਖੁਸ਼ਾਮਦੀ ਨਾਲ ਵਾਹ ਨਾਂ ਪਿਆ ਹੋਵੇ ਤੇ ਉਸ ਨੇ ਖੁਸ਼ਾਮਦ ਦਾ ਸੁਆਦ ਨਾ ਚੱਖਿਆ ਹੋਵੇ। ਖੁਸ਼ਾਮਦ ਕਰਨ ਦੇ ਸੈਂਕੜੇ ਤਰੀਕੇ ਹਨ, ਪਰ ਇਸ ਦਾ ਪਹਿਲਾ ਸਬਕ ਤੁਸੀਂ ਉਸ...
Monday, 10 February 2014
ਅਰੋਗਤਾ
ਅਰੋਗਤਾ ਇਕ ਬਹੁਮੁੱਲਾ ਧਨ ਹੈ। ਪੰਜਾਬੀ ਅਖਾਣ 'ਜਾਨ ਨਾਲ ਹੀ ਜਹਾਨ ਹੈ' ਮਨੁੱਖੀ ਜੀਵਨ ਵਿਚ ਅਰੋਗਤਾ ਦੀ ਮਹਾਨਤਾ ਨੂੰ ਭਲੀ-ਭਾਂਤ ਸਪੱਸ਼ਟ ਕਰਦਾ ਹੈ। ਅਰੋਗਤਾ ਤੋਂ ਬਿਨਾਂ ਮਨੂੱਖ ਦਾ ਜੀਵਨ ਸਾਧਾਰਨ ਚਾਲੇ ਨਹੀਂ ਚਲ ਸਕਦਾ। ਰੋਗੀ ਹੋਣ ਦੀ ਹਾਲਤ ਵਿਚ ਉਸ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਦੁੱਖ ਭੋਗਣੇ ਪੈਂਦੇ ਹਨ। ਉਹ ਆਪਣੀਆਂ ਨਿੱਜੀ, ਪਰਿਵਾਰਕ ਤੇ ਸਮਾਜਿਕ ਜਿੰਮੇਵਾਰੀਆਂ ਨੂੰ ਠੀਕ ਤਰ੍ਹਾਂ ਨਹੀਂ ਨਿਭਾ ਸਕਦਾ। ਇਸ ਲਈ ਮਨੁੱਖ ਨੂੰ ਅਰੋਗਤਾ ਦੀ ਜੀਵਨ ਦੇ ਹਰ ਪੜ੍ਹਾ ਤੇ ਲੋੜ ਰਹਿੰਦੀ ਹੈ। ਇਸ ਮੰਤਵ ਦੀ...
Thursday, 6 February 2014
ਆਸ
'ਜੀਵੇ ਆਸਾ, ਮਰੇ ਨਿਰਾਸਾ' ਦੀ ਕਹਾਵਤ ਤੋਂ ਪਤਾ ਚਲਦਾ ਹੈ ਕਿ ਜੀਵਨ ਆਸ ਦੇ ਸਹਾਰੇ ਹੀ ਚਲਦਾ ਹੈ। ਆਸ ਦਾ ਅਰਥ ਹੈ-'ਭਵਿਖ ਲਈ ਆਸ਼ਾਵਾਦੀ ਰਹਿਣਾ' ਭਵਿੱਖ ਵਿਚ ਜੋ ਸਮਾਂ ਆਉਣਾ ਹੈ, ਉਸ ਨੂੰ ਸਫਲਤਾ, ਖੁਸ਼ਹਾਲੀ ਤੇ ਉੱਨਤੀ ਦਾ ਚਿੰਨ੍ਹ ਸਵੀਕਾਰ ਕਰਨਾ ਹੀ ਆਸ ਹੈ। ਇਸ ਮਨੁੱਖ ਨੂੰ ਕਿਰਿਆਸ਼ੀਲ ਤੇ ਚੜ੍ਹਦੀ ਕਲਾ ਵਿਚ ਰੱਖਦੀ ਹੈ। ਅਸਲ ਵਿਚ ਇਹ ਜਿਉਂਦੇ ਹੋਣ ਦੀ ਨਿਗਰਾਨੀ ਹੈ। ਕਿਹਾ ਜਾਂਦਾ ਹੈ 'ਜਦ ਤਕ ਆਸ ਤਦ ਤਕ ਆਸ।' ਜਿਊਂਦਾ ਮਨੁੱਖ ਹਮੇਸ਼ਾ ਆਪਣੇ ਭਵਿੱਖ ਸੰਬੰਧੀ ਆਸ਼ਾਵਾਦੀ ਰਹਿੱਦਾ ਹੈ ਤੇ ਇਹ ਵੀ ਉਸ ਦੇ...
Tuesday, 4 February 2014
ਮਿੱਤਰਤਾ
ਮਨੁੱਖ ਇਕ ਸਮਾਜਿਕ ਜੀਵ ਹੈ। ਉਹ ਇਕੱਲਾ ਨਹੀਂ ਰਹਿ ਸਕਦਾ। ਉਸ ਦਾ ਜੀਵਨ ਦੂਜਿਆਂ ਉੱਪਰ ਨਿਰਭਰ ਕਰਦਾ ਹੈ, ਇਸ ਕਰਕੇ ਉਹ ਜਿੰਦਗੀ ਵਿਚ ਕੁੱਝ ਸੱਜਣਾਂ ਮਿੱਤਰਾਂ ਦੀ ਲੋੜ ਅਨੁਭਵ ਕਰਦਾ ਹੈ, ਜਿਨ੍ਹਾਂ ਨਾਲ ਉਹ ਆਪਣੇ ਦੁੱਖ-ਸੁੱਖ ਵੰਡ ਸਕੇ। ਜਦੋਂ ਅਸੀਂ ਮਿੱਤਰ ਨਾਲ ਖੂਸ਼ੀ ਵੰਡਦੇ ਹਾਂ ਤਾਂ ਉਹ ਦੁਗਣੀ ਹੋ ਜਾਂਦੀ ਹੈ, ਪਰ ਜਦੋਂ ਦੁੱਖ ਨੂੰ ਵੰਡਦੇ ਹਾਂ, ਤਾਂ ਉਹ ਅੱਧਾ ਰਹਿ ਜਾਂਦਾ ਹੈ। ਬੇਕਨ ਦਾ ਕਥਨ ਹੈ ਕਿ ਆਦਮੀ ਇਹ ਕਹਿੰਦਾ ਹੈ ਕਿ ਉਹ ਇਕੱਲਾ ਰਹਿ ਕੇ ਹੀ ਖੂਸ਼ੀ ਅਨੁਭਵ ਕਰ ਸਕਦਾ ਹੈ, ਉਹ...